(੨੩੭)
ਇਹ ਗੱਲਾਂ ਸੁਨਕੇ ਸ਼ਾਹੂਕਾਰ ਦੇ ਦਿਲ ਵਿੱਚ ਬੜੀ ਪ੍ਰਸੰਨਤਾ ਹੋਈ ਅਤੇ ਪਰਮੇਸਰ ਦਾ ਧੰਨਵਾਦ ਕਰਕੇ ਕਹਿਣ ਲੱਗਾ ਜੋ ਏਹ ਡਾਕਟਰ ਵੱਡਾ ਬੁਧਿਮਾਨ ਦੱਸਦਾ ਹੈ, ਕਿਉਂਕਿ ਰੋਗੀਆਂ ਨਾਲ ਬੜੀ ਕ੍ਰਿਪਾ ਕਰਕੇ ਬਾਤਾਂ ਕਰਦਾ ਅਤੇ ਇਨ੍ਹਾਂ ਦਾ ਧਿਆਨਕਰਕੇ ਹਰਤਰਾਂਹ ਦੀਆਂ ਚੀਜਾਂ ਖੁਆਲਦਾ ਹੈ। ਹੁਣ ਮੈਨੂੰ ਪੂਰਾ ਨਿਸਚਾ ਹੋ ਗਿਆ ਹੈ ਕਿ ਇਹ ਉਸ ਮੂਰਖ ਦੀ ਤਰਹ ਨਹੀਂ ਕਿ ਜਿਸਦੇ ਹੱਥੋਂ ਮੈਨੂੰ ਮੇਰੀ ਪ੍ਰਾਲਬਧ ਨੇ ਬਚਾਇਆ, ਕੇਵਲ ਰੋਟੀ ਅਤੇ ਪਾਨੀ ਦੇ ਉੱਪਰ ਕਦੇ ਵੀ ਨਾ ਰੱਖੇਗਾ, ਅਤੇ ਅਜੇਹਾ ਪਰਹੇਜ਼ ਬੀ ਨਾ ਦੱਸੇਗਾ ਕਿ ਜਿਸ ਕਰਕੇ ਪ੍ਰਣ ਦੁੱਖ ਵਿੱਚ ਪੈ ਜਾਣਨ
ਜਦ ਉਹ ਸਾਰੇ ਰੋਗੀ ਚੰਗੀ ਤਰ੍ਹਾਂ ਖਾ ਪੀਕੇ ਡਾਕਟਰ ਨੂੰ ਅਸੀਸਾਂ ਦੇਂਦੇ ਵਿਦਿਆ ਹੋਏ ਤਾਂ ਰਮੂਜੀਨੀ ਉੱਠਕੇ ਉਸ ਧਨੀ ਪੁਰਖ ਦੇ ਪਾਸ ਆਇਆ ਅਤੇ ਬੜੇ ਆਦਰ ਨਾਲ ਉਸਦੀ ਸੁਖਸਾਂਦ ਪੁੱਛੀ, ਅਤੇ ਆਖਿਓਸੁ ਕਿ ਮੇਰੇ ਪਰਮ ਮਿੱਤ ਨੇ ਆਪਦੇ ਰੋਗ ਦਾ ਸਾਰਾ ਬਿਰਤਾਂਤ ਚਿੱਠੀ ਵਿੱਚ ਲਿਖ ਦਿੱਤਾ ਹੈ, ਦੱਸਨ ਦੀ ਕੋਈ ਲੋੜ ਨਹੀਂ ਭਾਵੇਂ ਆਪਦੀ ਬੀਮਾਰੀ ਅਸਾਧ੍ਯ ਹੈ, ਪਰ ਤਾਂ ਬੀ ਪਰਮੇਸ਼ਰ ਦੀ ਕ੍ਰਿਪਾ ਹੈ ਜੋ ਅਜੇ ਉਮੈਦ ਬਾਕੀ ਹੈ, ਜੇਕਰ