ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/235

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩੬)

ਛਕੜਿਆਂ ਉੱਤੇ ਖਾਣ ਪੀਣ ਦੀਆਂ ਅਨੇਕ ਚੀਜਾਂ ਨਾਲ ਸਨ, ਅਤੇ ਦੋ ਰਸੋਈਏ ਬੀ ਨਾਲ ਸੇ ਜੋ ਰਸਤੇ ਵਿੱਚ ਕਿਸੇ ਤਰ੍ਹਾਂ ਦਾ ਦੁਖ ਨਾ ਹੋਵੇ। ਜਦ ਪਰਮੇਸ਼੍ਵਰ ਦੀ ਕ੍ਰਿਪਾ ਨਾਲ ਰਮੂਜੀਨੀ ਦੇ ਬੂਹੇ ਤੇ ਪਹੁੰਚਿਆ ਤਾਂ ਪੰਜਾਂ ਸੱਤਾਂ ਆਦਮੀਆਂ ਦੇ ਆਸਰੇ ਬੜੀ ਤਕਲੀਫ ਨਾਲ ਗੱਡੀ ਵਿੱਚੋਂ ਬਾਹਰ ਨਿਕਲਕੇ ਮਕਾਨ ਦੇ ਅੰਦਰ ਗਇਆ। ਉੱਥੇ ਕੀ ਦੇਖਦਾ ਹੈ ਕਿ ਡਾਕਟਰ ਵੱਡੇ ਦਲਾਨ ਵਿੱਚ ਵੀਹ ਪੰਝੀ ਰੋਗੀਆਂ ਦੇ ਕੋਲ ਬੈਠਾ ਹੋਇਆ ਉਨਾਂ ਨੂੰ ਆਪਣੀ ਮਰਜੀ ਦੇ ਅਨੁਸਾਰ ਰੋਟੀ ਖੁਵਾ ਰਿਹਾ ਹੈ। ਇਕ ਰੋਗੀ ਨੂੰ ਇਹ ਆਖ ਰਿਹਾ ਹੈ ਕਿ ਜਦ ਤੀਕ ਤੂੰ ਰੋਟੀ ਦੇ ਦੋ ਤਿੰਨ ਗ੍ਰਾਮ ਇਸ ਮੁੰਗੀ ਦੀ ਦਾਲ ਨਾਲ ਨਾ ਖਾਏਂਗਾ ਤਦ ਤੋੜੀ ਡੇਰਾ ਤਪ ਨਹੀਂ ਉਤਰੇਗਾ। ਇਸ ਤਰ੍ਹਾਂ ਦੂਸਰੇ ਨੂੰ ਕਹਿੰਦਾ ਹੈ, ਕਿ ਏਹ ਸ਼ੋਰੂਏ ਦਾ ਗਿਲਾਸ ਭਰਿਆ ਭਰਾਇਆ ਪੀ ਲੈ, ਇਹ ਹੁਣੇ ਇੰਗਲਿਸਤਾਨੋਂ ਆਇਆ ਹੈ ਅਤੇ ਤੇਰੀ ਬੀਮਾਰੀ ਦੀ ਦਵਾ ਏਹੋ ਹੈ, ਪਰਮੇਸ੍ਵਰ ਨੇ ਚਾਹਿਆ ਤਾਂ ਤੂੰ ਇਸੇ ਨਾਲ ਚੰਗਾ ਹੋ ਜਾਏਂਗਾ। ਕਦੇ ਤੀਸਰੇ ਰੋਗੀ ਵੱਲ ਦੇਖਕੇ ਆਖਦਾ ਹੈ ਕਿ ਜੇਕਰ ਤੂੰ ਚਾਂਹਦਾ ਹੈ ਕਿ ਮੇਰਾ ਲੜਕਾ ਛੇਤੀ ਚੰਗਾ ਹੋ ਜਾਵੇ ਤਾਂ ਇਸਨੂੰ ਬਹੁਤ ਸਾਰੀਆਂ ਮੱਛੀਆਂ ਖੁਆਓ,ਇਸ ਵਿੱਚ ਕਸਰ ਨਾ ਰੱਖੋ॥