ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੮)

ਗਦੇਲਿਆਂ ਵਿਚ ਇਹ ਤਾਕਤ ਕਦ ਹੋ ਸੱਕਦੀ ਹੈ॥ ਜੇਕਰ ਆਪ ਅਰੋਗਤਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਵੱਲ ਬਿਲਕੁਲ ਧਿਆਨ ਨਾ ਕਰੋ ਅਤੇ ਐਂਵੇਂ ਕ੍ਰੋਧ ਨਾ ਕਰੋ, ਇਸ ਵੇਲੇ ਦਿਨ ਬਾਹਲਾ ਚੜ੍ਹ ਗਿਆ ਹੈ। ਜੇਕਰ ਆਪ ਦਾ ਦਿਲ ਚਾਹੁੰਦਾ ਹੈ ਤਾਂ ਪਲੰਘ ਤੋਂ ਉੱਠ ਕੇ ਹੱਥ, ਪੈਰ, ਮੂੰਹ ਧੋ, ਕੱਪੜੇ ਵਟਾ, ਬਾਹਰ ਆ ਬੈਠੋ॥

ਰਮੂਜੀਨੀ ਨੇ ਨੌਕਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਆਕੇ ਮੂੰਹ ਹੱਥ ਧੁਵਾਕੇ ਕੱਪੜੇ ਪਵਾਏ। ਧਨੀ ਪੁਰਖ ਨੂੰ ਨਿਸਚਾ ਸਾ ਕਿ ਅੱਜ ਤਾਂ ਭੋਜਨ ਦੇ ਸਮਯ ਚੰਗੇ ੨ ਪਦਾਰਥ ਮਿਲਣਗੇ ।ਪਰ ਜਾਂ ਇਸ ਦਿਨ ਬੀ ਉਸ ਨੂੰ ਇਕ ਟੁੱਕਰ ਰੋਟੀ ਦਾ ਅਤੇ ਇੱਕ ਪਿਆਲਾ ਸ਼ੋਰੂਏ ਦਾ ਦਿੱਤਾ ਗਿਆ ਤਾਂ ਇਸ ਦਾ ਦਿਲ ਸੜ ਬਲ ਕੇ ਕੋਲਾ ਹੋ ਗਿਆ। ਪਰ ਡਾਕਟਰ ਨੇ ਵੈਦਿਕ ਦੇ ਗ੍ਰੰਥਾਂ ਦੀਆਂ ਅਨੇਕ ਯੁਕਤੀਆਂ ਦੱਸੀਆਂ ਕਿ ਇਸ ਦੀ ਕੁਝ ਪੇਸ਼ ਨ ਚੱਲੀ। ਜਦ ਰੋਟੀ ਖਾ ਚੁੱਕਾ ਤਾਂ ਕੁਝ ਚਿਰ ਪਿੱਛੋਂ ਡਾਕਟਰ ਨੇ ਕਿਹਾ ਮਹਾਰਾਜ ਆਓ ਹੁਣ ਆਪ ਦੇ ਹੱਥ ਪੈਰ ਖੋਲ੍ਹਣ ਦੀ ਤਦਬੀਰ ਕਰਾਂ,ਕਿਉਂਕਿ ਤੁਰੇ ਫਿਰੇ ਬਾਝ ਦੁਵਾਈ ਕੁਝ ਅਸਰ ਨ ਕਰੇਗੀ। ਇਹ ਕਹਿਕੇ ਉਸਦੀ ਕੁਰਸੀ ਨੌਕਰ