(੨੪੭)
ਅਤੇ ਡਾਕਟਰ ਨੇ ਬੀ ਬੜੀ ਨਰਮਾਈ ਪ੍ਰੇਮ ਨਾਲ ਸੁਖ ਸਾਂਦ ਪੁੱਛੀ, ਇਸ ਲਈ ਇਸਦਾ ਕ੍ਰੋਧ ਕੁਝ ਘਟ ਗਿਆ ਉੱਤਰ ਦਿੱਤੋਸੁ ਕਿ ਅੱਜ ਸਰੀਰ ਤਾਂ ਹੱਛਾ ਹੈ,ਪਰ ਇਹ ਕਮਰਾ ਮਨੁੱਖਾਂ ਦੇ ਰਹਿਨ ਜੋਗਾ ਨਹੀਂ, ਜੇਕਰ ਇਸ ਨੂੰ ਭੂਤਾਂ ਦਾ ਘਰ ਆਖੀਏ ਤਾਂ ਬੁਰਾ ਨਹੀਂ॥
ਡਾਕਟਰ—ਮਹਾਰਾਜ ਜੀ ਮੈਂ ਇੱਸੇ ਲਈ ਆਪ ਕੋਲੋਂ ਪਹਿਲਾਂ ਇਸ ਗੱਲ ਦਾ ਕਰਾਰ ਕਰਾ ਲਿਆ ਹੈ ਕਿ ਮਹੀਨੇ ਤੀਕੂੰ ਜਿਸ ਤਰਹ ਮੈਂ ਰੱਖਾਂ ਆਪਨੂੰ ਰਹਿਣਾ ਪਵੇਗਾ, ਅਤੇ ਆਪਨੂੰ ਇਸ ਗੱਲ ਪਰ ਨਿਹਚਾ ਕਰਨਾ ਚਾਹੀਦਾ ਹੈ ਕਿ ਮੈਂ ਜੋ ਕੁਛ ਕਰਦਾ ਹਾਂ ਆਪਦੀ ਅਰੋਗਤਾ ਦੇ ਲਈ ਕਰਦਾ ਹਾਂ ਭਾਵੇਂ ਉਹ ਆਪ ਨੂੰ ਬੁਰਾ ਲੱਗੇ ਅਥਵਾ ਚੰਗਾ, ਇਹ ਗੱਲਾਂ ਮੈਂ ਸਾਰੀ ਉਮਰ ਦੀ ਪਰੀਖ੍ਯਾ ਨਾਲ ਲੱਭੀਆਂ ਹਨ ਅਤੇ ਮੇਰੀ ਤਦਬੀਰ ਆਪਦੀ ਸਮਝ ਤੋਂ ਬਾਹਰ ਹੈ। ਆਪਨੇ ਜੋ ਬਿਛਾਉਂਨੇ ਦਾ ਕਲੇਸ਼ ਆਖਿਆ ਹੈ ਉਹ ਮੇਰੀ ਅਕਲ ਵਿਚ ਬਿਲਕੁਲ ਠੀਕ ਹੈ, ਕਿਉਂਕਿ ਇਹ ਬਿਛਾਉਨਾ ਜਿਸ ਉੱਪਰ ਆਪ ਸੁੱਤੇ ਸੇ, ਦਵਾਈ ਦੀ ਸ਼ਕਤਿ ਤੋਂ ਖਾਲੀ ਨਹੀਂ ਸੀ। ਤੁਸੀਂ ਆਪ ਮੰਨਦੇ ਹੋ ਕਿ ਅੱਜ ਰਾਤ ਨੂੰ ਚੰਗੀ ਨੀਂਦਰ ਆਈ, ਇਸ ਦਾ ਮੂਲਮੰਤ੍ਰ ਦਵਾ ਸਾ, ਕਿਉਂਕਿ ਮਖਮਲ ਤੇ ਸਾਂਟਨਾਦਿ