(੨੪੬)
ਤਾਂ ਇਹ ਗੱਲ ਚੰਗੀ ਤਰ੍ਹਾਂ ਯਾਦ ਹੈ, ਕਿ ਡਾਕਟਰ ਸਾਹਿਬ ਨੇ ਤੁਹਾਡੀ ਲਈ ਏਹੋ ਕਮਰਾ ਦੱਸਿਆ ਹੈ, ਅਸੀਂ ਕਦੇ ਏਹੋ ਜੇਹੀ ਗੱਲ ਭੁੱਲਦੇ ਹਾਂ ਜੋ ਆਪ ਦੀ ਅਰੋਗਤਾ ਦੇ ਲਈ ਬਨਾਈ ਗਈ ਹੋਵੇ ਅਤੇ ਅਸੀਂ ਹੋਰ ਦੱਸ ਦਈਏ, ਤੁਸੀਂ ਇੱਸੇ ਵਿੱਚ ਹੀ ਬਿਸ੍ਰਾਮ ਕਰੋ। ਇਹ ਆਖਕੇ ਬਾਹਰੋਂ ਤਾਕ ਬੰਦ ਕਰਕੇ ਨੌਕਰ ਤਾਂ ਰੱਫੂਚੱਕਰ ਹੋਇਆ। ਸ਼ਾਹੂਕਾਰ ਉਸ ਕਮਰੇ ਵਿੱਚ ਕ੍ਰੋਧ ਦਾ ਭਰਿਆ ਕਈ ਪ੍ਰਕਾਰ ਦੀਆਂ ਦਲੀਲਾਂ ਸੋਚਦਾ ਰਿਹਾ, ਓੜਕ ਜਦ ਨੀਂਦਰਨੇ ਬਾਹਲਾ ਜੋਰ ਪਾਇਆ ਤੇ ਅੱਖਾਂ ਮਿਟੀਣ ਲੱਗੀਆਂ ਤਾਂ ਕੱਪੜੇ ਲਾਹ ਕੇ ਉੱਸੇ ਮਸਹਿਰੀ ਤੇ ਲੇਟ ਗਿਆ। ਪਰ ਉਸ ਦਿਨ ਉਸਨੂੰ ਇਸ ਕਰੜੇ ਬਿਸਤਰੇ ਉੱਤੇ ਅਜੇਹੀ ਨੀਂਦਰ ਆਈ ਕਿ ਸਾਰੀ ਉਮਰ ਵਿੱਚ ਕਦੇ ਆਈ ਨਹੀਂ ਸੀ, ਇੱਕੋ ਪਾਸੇ ਸੁੱਤੇ ਨੂੰ ਦਿਨ ਚੜ੍ਹ ਆਇਆ। ਜਦ ਸਵੇਰੇ ਉੱਠਿਆ ਤਦ ਡਾਕਟਰ ਸਾਹਿਬ ਇਸਦੀ ਖਬਰ ਲੈਣ ਨੂੰ ਆਇਆ। ਭਾਵੇਂ ਧਨੀ ਪੁਰਖ ਇੱਸੇ ਸੋਚ ਵਿੱਚ ਸੌਂ ਗਿਆ ਸਾ ਕਿ ਦਿਨ ਚੜ੍ਹਦਿਆਂ ਹੀ ਡਾਕਟਰ ਨਾਲ ਸਮਝ ਲਵਾਂਗਾ ਅਤੇ ਜਿਸ ਪ੍ਰਕਾਰ ਹੋ ਸਕੇਗਾ ਆਪਣੇ ਆਪ ਨੂੰ ਇਸ ਨਿਰਦਈ ਕੋਲੋਂ ਬਚਾ-ਵਾਂਗਾ, ਪਰ ਰਾਤ ਨੂੰ ਜੋ ਨੀਂਦਰ ਦਾ ਸੁਖ ਆਇਆ ਸੀ