ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/244

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੫)

ਜਦ ਮੇਜ ਤੋਂ ਕਪੜਾ ਚੁੱਕਿਆ ਗਿਆ, ਤਦ ਡਾਕਟਰ ਸਾਹਿਬ ਉਸਦੇ ਨਾਲ ਦੋ ਘੰਟੇ ਤੀਕੂੰ ਲਾਭ ਅਤੇ ਕੰਮ ਦੀਆਂ ਗੱਲਾਂ ਕਰਦੇ ਰਹੇ, ਫੇਰ ਉਸਨੂੰ ਸੌਣ ਦਾ ਹੁਕਮ ਦਿੱਤਾ। ਸਾਰੇ ਦਿਨ ਦਾ ਥੱਕਿਆ ਹੋਇਆ ਤਾਂ ਹੈ ਸਾ, ਬੜਾ ਨ ਹੋਕੇ ਨੌਕਰ ਦੇ ਨਾਲ ਉਸ ਕਮਰੇ ਵਿੱਚ ਗਿਆ ਜੋ ਉਸਦੇ ਸੋਨ ਲਈ ਮੁਕੱਰਰ ਕੀਤਾ ਹੋਇਆ ਸਾ, ਕੀ ਦੇਖਦਾ ਹੈ ਕਿ ਨਾ ਉੱਥੇ ਕੋਈ ਬਿਛਾਈ ਦਾ ਸਮਯਾਨ ਹੈ ਅਤੇ ਨਾ ਕੋਈ ਫ਼ਰਸ਼ ਵਿਛਿਆ ਹੋਇਆ ਹੈ, ਸਿਰਫ ਇੱਕੋ ਸਾਦੀ ਮਸਹਿਰੀ ਪਈ ਹੈ, ਉਸਦੇ ਉੱਪਰ ਅਜੇਹਾ ਸਖ਼ਤ ਗਦੇਲਾ ਪਿਆ ਹੋਇਆ ਹੈ ਕਿ ਜਿਸ ਕੋਲੋਂ ਜ਼ਮੀਨ ਬੀ ਨਰਮ ਹੈ। ਫੇਰ ਤਾਂ ਧਨੀ ਪੁਰਖ ਕੋਲੋਂ ਰਿਹਾ ਨਾ ਗਿਆ, ਗੁੱਸੇ ਹੋਕੇ ਨੌਕਰਾਂ ਨੂੰ ਬੋਲਿਆ ਓਏ ਬਦਜਾਤੋ! ਮੈਨੂੰ ਕਦੇ ਬੀ ਇਹ ਨਿਸਚਾ ਨਹੀਂ ਕਿ ਡਾਕਟਰ ਨੇ ਮੇਰੇ ਸੌਣ ਲਈ ਇਹ ਕਮਰਾ ਆਖਿਆ ਹੋਵੇ, ਇਹ ਤਾਂ ਕੁੱਤਿਆਂ ਦੇ ਸੌਣ ਲਈ ਭੀ ਨਹੀਂ ਦਿਸਦਾ, ਚਲੋ ਮੈਨੂੰ ਦੂਸਰਾ ਕਮਰਾ ਦੱਸੋ ਜਿੱਥੇ ਥੋੜੀਕੁ ਨੀਂਦਰ ਤਾਂ ਆਵੇ॥

ਨੌਕਰ—ਮਹਾਰਾਜ ਮੈਨੂੰ ਇਸ ਗੱਲ਼ ਦਾ ਬੜਾ ਅਸਚਰਜ ਹੈ ਕਿ ਤੁਸਾਂ ਇਸ ਕਮਰੇ ਨੂੰ ਪਸੰਦ ਨਹੀਂ ਕੀਤਾ, ਪਰ ਮੈਨੂੰ