(੨੫੧)
ਭੋਜਨ ਦੇ ਸਮਯ ਡਾਕਟਰ ਇਸਦੇ ਮੁੱਢ ਆਇਆ ਤੇ ਬਹਾਨਾ ਅਤੇ ਦਿਲਾਸਾ ਦਿੱਤਾ। ਇਨ੍ਹਾਂ ਗੱਲਾਂ ਨਾਲ ਭਾਵੇਂ ਉਸ ਦਾ ਕ੍ਰੋਧ ਹਟਿਆ ਨਹੀਂ ਸੀ ਪਰ ਭੁੰਨੇ ਹੋਏ ਕੁੱਕੜ ਦੇ ਕਬਾਬ ਦੀ ਸੁਗੰਧ ਨਾਲ ਉਸਦਾ ਕ੍ਰੋਧ ਬਿੱਲਕੁਲ ਦੂਰ ਹੋ ਗਿਆ, ਚੰਗੀ ਤਰ੍ਹਾਂ ਢਿੱਡ ਭਰਕੇ ਖਾਹਦਾ ਅਤੇ ਫੇਰ ਡਾਕਟਰ ਦੀ ਆਗ੍ਯਾ ਨਾਲ ਸੁਗੰਧੀ ਵਾਲਾ ਅਰਕ ਪੀਤਾ॥
ਗੱਲ ਕਾਹਦੀ ਕਿ ਇੱਸੇ ਤਰਾਂ ਡਾਕਟਰ ਹਰ ਦਿਨ ਉਸ ਦੌਲਤਮੰਦ ਨੂੰ ਮੇਹਨਤ ਕਰਨ ਅਤੇ ਭੁਖ ਸਹਿਨ ਵਾਦੀ (ਆਦਤ) ਪਾਉਨ ਅਤੇ ਉਸਦੇ ਸੁਭਾ ਨੂੰ ਦਰੁਸਤ ਕਰਨ ਲੱਗਾ, ਇਸੇ ਤਰ੍ਹਾਂ ਮਹੀਨਾ ਪੂਰਾ ਹੋਗਿਆ, ਇਸ ਦੇ ਨੌਕਰ ਚਾਕਰ ਬੀ ਅਸਵਾਰੀ ਲੈਕੇ ਆ ਪਹੁੰਚੇ, ਇਸਨੇ ਕ੍ਰੋਧ ਦੇ ਮਾਰੇ ਨਾ ਤਾਂ ਡਾਕਟਰ ਪਾਸੋਂ ਵਿਦਾਇਗੀ ਮੰਗੀ ਅਤੇ ਨਾ ਓਸਦੇ ਨੌਕਰਾਂ ਨੂੰ ਹੀ ਕੁਝ ਕਿਹਾ, ਝਟਪੱਟ ਗੱਡੀ ਤੇ ਚੜ੍ਹ ਸਿੱਧਾ ਆਪਣੇ ਸ਼ਹਿਰ ਨੂੰ ਰਫੂ ਚੱਕਰ ਹੋਇਆ। ਜਦ ਸ਼ਹਿਰ ਵਿਚ ਆਇਆ ਤਾਂ ਪਹਿਲਾਂ ਉਸ ਡਾਕਟਰ ਦੇ ਘਰ ਗਿਆ ਜਿਸ ਨੇ ਸਪਾਰਸ਼ ਦੀ ਚਿੱਠੀ ਲਿਖ ਦਿੱਤੀ ਸੀ, ਭੇਟ ਹੋ ਗਈ ਤਾਂ ਉਸਨੇ ਧਨੀ ਪੁਰਖ ਨੂੰ ਦੇਰ ਨਾਲ ਪਛਾਤਾ, ਕਿਉਂਕਿ ਮਹੀਨੇ ਵਿੱਚ ਉਸਦੇ