ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੨)

ਸਰੀਰ ਦਾ ਰੰਗ ਢੰਗ ਬਿਲਕੁਲ ਬਦਲ ਗਿਆ ਸਾ, ਨਾ ਤਾਂ ਉਹ ਮੁਟਾਈ ਸੀ ਅਤੇ ਨ ਉਸ ਦਾ ਕੋਈ ਨਿਸ਼ਾਨ ਸਾ। ਜਾਂ ਤਾਂ ਲਾਠੀ ਤੋਂ ਬਿਨਾ ਤੁਰ ਨਹੀਂ ਸਕਦਾ ਸਾ ਜਾਂ ਹੱਥਾਂ ਪੈਰਾਂ ਵਿੱਚ ਅਜੇਹਾ ਬਲ ਆਗਿਆ ਕਿ ਮਾਨੋ ਕਦੇ ਬੀ ਨਿਕੰਮਾ ਨਹੀਂ ਰਿਹਾ ਹੈ। ਧਨੀ ਪੁਰਖ ਡਾਕਟਰ ਨੂੰ ਦੇਖਦੀ ਸਾਰ ਉਲਾਂਬੇ ਤੇ ਲਾਨਤਾਂ ਕੀਤੀਆਂ ਜੋ ਡਾਕਟਰ ਤੋਬਾ ਤੋਬ ਕਰ ਉਠਿਆ,ਕ੍ਰੋਧ ਨਾਲ ਸ਼ਾਹੂਕਾਰ ਬੋਲਿਆ ਕਿ ਵਾਹ ਜੀ ਵਾਹ ਸ਼ਾਬਾਸ਼ੇ ਤੁਸਾਂ ਤਾਂ ਖੂਬ ਮੇਰਾ ਇਲਾਜ ਕਰਾਯਾ, ਚੰਗੇ ਮਨੁੱਖ ਦੇ ਸਪੁਰਦ ਕੀਤਾ,ਮੈਂ ਨਹੀਂ ਜਾਨਦਾ ਕਿ ਕੇਹੜੇ ਜਨਮ ਦਾ ਵੈਰ ਤੁਸਾਂ ਮੇਰੇ ਕੋਲੋਂ ਲੀਤਾ ਹੈ॥

ਇਹ ਗੱਲ ਸੁਨ ਕੇ ਡਾਕਟਰ ਨੇ ਨਰਮਾਈ ਨਾਲ ਉੱਤਰ ਦਿੱਤਾ ਕਿ ਮਹਾਰਾਜ ਮੈਂ ਨਹੀਂ ਜਾਨਦਾ ਕਿ ਆਪ ਕਿਸਲਈ ਮੈਨੂੰ ਅਜੇਹੀਆਂ ਗੱਲਾਂ ਸੁਨਾਉਂਦੇ ਹੋ,ਮੈਂ ਆਪ ਨੂੰ ਬੰਨ੍ਹਕੇ ਉਸ ਡਾਕਟਰ ਦਾ ਇਲਾਜ ਨਹੀਂ ਕਰਾਯਾ, ਆਪ ਆਪਣੀ ਪ੍ਰਸੰਨਤਾ ਨਾਲ ਉਸਦੇ ਕੋਲ ਗਏ ਹੋ, ਹਾਂ ਇਤਨੀ ਤਾਂ ਮੇਰੀ ਭੁੱਲ ਹੈ ਕਿ ਆਪਦੀ ਇੱਛਿਆ ਨਾਲ ਉਸ ਨੂੰ ਚਿੱਠੀ ਲਿਖੀ ਸੀ ਤੇ ਉਸ ਵਿੱਚ ਆਪ ਦੀ ਖਾਤਰ ਬਾਹਲੀ ਸਪਾਰਸ਼ ਲਿਖੀ ਸੀ॥