ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੩)

ਧਨੀ ਪੁਰਖ—ਹਾਂ ਬੇਸ਼ਕ ਆਪ ਨੇ ਮੈਨੂੰ ਬੰਨ੍ਹ ਕੇ ਨਹੀਂ ਭੇਜਿਆ ਪਰ ਤੁਸਾਂ ਮੈਰੇ ਸਾਹਮਨੇ ਉਸਦੀ ਐਡੀ ਵਡਿਆਈ ਕਿਉਂ ਕੀਤੀ?

ਡਾਕਟਰ—ਜੇ ਵਡਿਆਈ ਕੀਤੀ ਤਾਂ ਕੀ ਬੁਰਾ ਕੀਤਾ, ਕੀ ਮੇਰੀ ਗੱਲ ਝੂਠੀ ਸੀ,ਕਿਆ ਤੁਸਾਡੀ ਮਾਂਦਗੀ ਅੱਗੇ ਤੋਂ ਵਧੀਕ ਹੋ ਗਈ?

ਧਨੀਪੁਰਖ—ਨਹੀਂ ਇਹ ਗੱਲ ਤਾਂ ਨਹੀਂ ਆਖਦਾ ਸਗਮਾ ਅੱਗੇ ਕੋਲੋਂ ਬਹੁਤ ਰਾਜੀ ਹੋ ਗਿਆ ਹਾਂ, ਅੰਨ ਠੀਕ ੨ ਪਚਦਾ ਹੈ, ਭੋਜਨ ਚੰਗੀ ਤਰਾਂ ਖਾ ਲੈਂਦਾ ਹਾਂ, ਨੀਂਦਰ ਅਜੇਹੀ ਆਉਣ ਲੱਗ ਪਈ ਹੈ ਜੋ ਸਾਰੀ ਉਮਰ ਨਹੀਂ ਆਈ ਸੀ ਅਤੇ ਇੱਸੇ ਤਰ੍ਹਾਂ ਤੁਰ ਫਿਰ ਬੀ ਸਕਦਾ ਹਾਂ॥

ਡਾਕਟਰ—ਬਸ ਜਦ ਤੁਹਾਡਾ ਇਹ ਹਾਲ ਹੈ ਤਾਂ ਇਹ ਚਾਹੀਦਾ ਸੀ ਕਿ ਤੁਸੀ ਮੈਨੂੰ ਧੰਨਵਾਦ ਦੇਂਦੇ ਨਾ ਕਿ ਇਸ ਬੇਚਾਰੇ ਨੂੰ ਐਵੇਂ ਗਾਲ੍ਹਾਂ ਦੇਂਦੇ ਹੋ, ਮਹਾਰਾਜ ਤੁਹਾਡਾ ਕਿੱਧਰ ਧਿਆਨ ਹੈ, ਉਸਨੇ ਤਾਂ ਆਪ ਦੇ ਪੋਲੇ ਸਰੀਰ ਵਿੱਚ ਮਾਨੋ ਸਗੋਂ ਇੱਕ ਮਹੀਨੇ ਵਿੱਚ ਜਾਨ ਪਾ ਦਿੱਤੀ ਹੈ ਅਤੇ ਆਪ ਨੂੰ ਅਰੋਗ ਕਰ ਦਿੱਤਾ ਹੈ॥