ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੨)

ਇਹ ਮਿੱਠੀਆਂ ਮਿੱਠੀਆਂ ਗੱਲਾਂ ਸੁਣਕੇ ਐਂਟੋ- ਨੀਓ ਹੱਕਾ ਬੱਕਾ ਰਹਿ ਗਿਆ। ਸ਼ਾਈਲਾਕ ਨੇ ਉੱਪਰੋਂ ਹਿਤ ਕਰਕੇ ਵਿੱਚੋਂ ਕਾੱਤੀ ਚਲਾਉਣੀ ਚਾਹੀ ਅਤੇ ਇਹ ਗੱਲ ਜਿਤਾਉਣ ਲਈ ਕਿ ਓਹ ਐਂਟੋਨੀਓ ਉੱਤੇ ਉਪ- ਕਾਰ ਕਰਕੇ ਓਹਨੂੰ ਮਿੱਤ੍ਰ ਬਣਾਉਣਾ ਚਾਹੁੰਦਾ ਹੈ,ਆਖਣ ਲੱਗਾ ਕਿ ਤਿੰਨ ਹਜਾਰ ਰੁਪਏ ਹੁਦਾਰੇ ਦੇਣ ਨੂੰ ਮੈਂ ਤਿਆਰ ਹਾਂ ਅਤੇ ਬਿਆਜ ਬੀ ਨਾ ਲਵਾਂਗਾ ਪਰ ਨਾਲੇ ਇਹ ਬੀ ਕਿਹਾ:—

ਸ਼ਾਈਲਾਕ—ਪਰ ਇੱਕ ਗੱਲ ਹੈ,ਐਂਟੋਨੀਓ ਨੂੰ ਹਾਸੇ ਭਾਣੇ ਇਕ ਟੋਂਬੂ ਕਚਹਿਰੀ ਵਿੱਚ ਇਸ ਗੱਲ ਦਾ ਕਰ ਦੇਣਾਂ ਹੋਵੇਗਾ, ਕਿ ਜੇ ਐਂਟੋਨੀਓਂ ਫਲਾਨੀ ਤਰੀਕ ਨੂੰ ਸਾਰੀ ਰਕਮ ਨ ਦੇਵੇ ਤਾਂ ਸ਼ਾਈਲਾਕ ਜਿੱਥੋਂ ਚਾਹੇ ਅੱਧ ਸੇਰ ਮਾਸ ਐਂਟੋਨੀਓ ਦਾ ਵੱਢ ਲਏ॥

ਐਂਟੋਨੀਓਂ-ਇਹ ਗੱਲ ਮੈਂ ਮੰਨੀ, ਮੈਂ ਟੋਂਬੂ ਕਰਾਉਣ ਨੂੰ ਤਿਆਰ ਹਾਂ ਅਤੇ ਫੇਰ ਬੀ ਇਹ ਕਹਾਂਗਾ ਕਿ ਯਹੂਦੀ ਨੇ ਬੜੀ ਦਯਾ ਕੀਤੀ॥

ਬੈਸੈਨੀਓ-(ਗੱਲ ਟੋਕ ਕੇ) ਨਹੀਂ ਨਹੀਂ ਮੇਰੀ ਇਹ ਮਰਜੀ ਨਹੀਂ ਕਿ ਐਂਟੋਨੀਓ ਮੇਰੇ ਲਈ ਅਜੇਹਾ ਟੋਂਬੂ ਕਰਾਵੇ॥