ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੧)

ਹੋਏ ਹਨ? ਕਦੇ ਕੁੱਤਾ ਨਕਾਰਾ ਬੀ ਤਿੰਨ ਹਜਾਰ ਰੁਪਏ ਹੁਦਾਰੇ ਦੇ ਸਕਦਾ ਹੈ? ਹੁਣ ਮੈਂ ਤੁਹਾਡੇ ਕੋਲੋਂ ਹੱਥ ਬੰਨ੍ਹ ਕੇ ਅਤੇ ਸਿਰ ਨਿਵਾ ਕੇ ਪੁੱਛਨਾਂ ਕਿ ਮੱਲ ਜੀ ਅੱਜ ਪਿਛਲੇ ਬੁੱਧਵਾਰ ਤੁਸੀ ਮੇਰੇ ਉੱਤੇ ਥੁੱਕ ਚੁੱਕੇ ਹੋ, ਉਸਤੇ ਪਹਿਲਾਂ ਕੁੱਤਾ ਬਣਾ ਚੁੱਕੇ ਹੋ॥

ਏਹੋ ਤੁਹਾਡਾ ਵਰਤਾਰਾ ਹੈ,ਏਹੋ ਤੁਸਾਂ ਸਾਡੇ ਨਾਲ ਭਲਿਆਈਆਂ ਕੀਤੀਆਂ ਹਨ ਕਿ ਜਿਨ੍ਹਾਂ ਦੇ ਬਦਲੇ ਮੈਂ ਤੁਹਾਨੂੰ ਰੁਪਏ ਹੁਦਾਰੇ ਦਿਆਂ?

ਐਂਟੋਨੀਓਂ-ਹੁਣ ਬੀ ਓਹੀ ਹੋਵੇਗਾ। ਮੈਂ ਜਰੂਰ ਤੇਰੇ ਉੱਤੇ ਥੁੱਕਾਂਗਾ ਅਤੇ ਫਿਟਕਾਰਾਂਗਾ। ਜੇ ਤੈਂ ਰੁਪਏ ਹੁਦਾਰੇ ਦੇਣੇ ਹਨ ਤਾਂ ਸੱਜਣ ਬਣਕੇ ਨਾ ਦੇ ਵੈਰੀ ਬਣ ਕੇ ਦੇ ਅਰਥਾਤ ਜੇ ਵੇਲੇ ਸਿਰ ਰਕਮ ਤੈਨੂੰ ਨ ਮਿਲੇ ਤਾਂ ਜੋ ਤੂੰ ਕਹੇਂ ਮੈਂ ਚੱਟੀ ਭਰ ਦਿਆਂਗਾ॥

ਸ਼ਈਾਲਾਕ-ਦੇਖੋ ਜੀ ਤੁਸੀਂ ਸਾਡੇ ਨਾਲ ਐਂਨੇ ਲਾਲ ਪੀਲੇ ਕਿਉਂ ਹੁੰਦੇ ਹੋ? ਮੈਂ ਚਾਹੁੰਦਾ ਹਾਂ ਕਿ ਤੁਹਾਡੇ ਨਾਲ ਸਜਨਾਈ ਕਰਾਂ ਜਿਸਤੇ ਅੱਗੇ ਨੂੰ ਸਾਡਾ ਤੁਹਾਡਾ ਪਯਾਰ ਪੈ ਜਾਵੇ। ਜੋ ਕੁਝ ਤੁਸਾਂ ਮੈਨੂੰ ਬੁਰਾ ਭਲਾ ਕਿਹਾ ਹੈ ਮੈਂ ਸਭ ਕੁਝ ਭੁਲਣੇ ਦਾ ਜਤਨ ਕਰਾਂਗਾ। ਮੈਂ ਬਿਆਜ ਲੈ ਤੇ ਬਾਝ ਤੁਹਾਡੀ ਲੋੜ ਪੂਰੀ ਕਰਾਂਗਾ॥