(੨੬੦)
ਰੀਆਂ ਦੇ ਸਾਮ੍ਹਨੇ ਮੇਰੀ ਹਲਾਲ ਦੀ ਕੁਮਾਈ ਨੂੰ ਬਿਆਜ ਕਹਿਕੇ ਨਿੰਦਦਾ ਹੈ ਅਤੇ ਮੈਨੂੰ ਦੁਰਕਾਰਦਾ ਰਹਿੰਦਾ ਹੈ। ਫਿੱਟੇ ਮੂੰਹ ਮੇਰੀ ਜਾਤ ਨੂੰ ਜੇ ਇਹ ਮੌਕਾ ਐਵੇਂ ਹੀ ਗੁਆਵਾਂ।
ਐਂਟੋਨੀਓਂ ਜਿਸਦਾ ਮਨ ਰੁਪਏ ਦੀ ਚਿੰਤਾ ਨਾਲ ਬ੍ਯਾਕੁਲ ਹੋ ਰਿਹਾ ਸੀ ਉਸਨੂੰ ਸੋਚ ਵਿੱਚ ਪਿਆ ਦੇਖਕੇ ਅਤੇ ਆਪਣੀ ਗੱਲ ਦਾ ਕੁਝ ਉੱਤਰ ਨ ਮਿਲਣ ਕਰਕੇ ਬੋਲਿਆ।
ਐਂਟੋਨੀਓ-ਸ਼ਾਈਲਾਕ, ਦੱਸੋ ਤਾਂ ਤੁਸਾਂ ਰੁਪਏ ਦੇਣੇ ਹਨ ਜਾਂ ਨਹੀਂ?
ਸ਼ਾਈਲਾਕ–ਮਹਾਰਾਜ! ਤੁਹਾਨੂੰ ਯਾਦ ਹੋਣਾ ਹੈ ਕਿ ਤੁਸਾਂ ਕਈ ਵਾਰ ਮੈਨੂੰ ਮੇਰੇ ਧਨ ਨੂੰ ਅਤੇ ਬਿਆਜ ਖਾਣ ਨੂੰ ਨਿੰਦਿਆ ਹੈ ਪਰ ਮੈਂ ਇਹ ਸਾਰੀਆਂ ਗੱਲਾਂ ਸੁਣ ਕੇ ਸਹਾਰੀਆਂ ਹਨ, ਕਿਉਂ ਜੋ ਸਬਰ ਸ਼ੁਕਰ ਹੀ ਅਸਾਂ ਲੋਕਾਂ (ਯਹੂਦੀਆਂ) ਦੀ ਵਡਿਆਈ ਹੈ। ਤੁਸੀਂ ਮੈਨੂੰ ਬੇਈਮਾਨ, ਠੱਗ, ਕੁੱਤਾ ਅਤੇ ਰੱਬ ਜਾਣੇ ਹੋਰ ਕੀ ਕੀ ਬਣਾਇਆ, ਮੇਰੀ ਯਹੂਦੀ ਪੁਸ਼ਾਕ ਉੱਪਰ ਥੁੱਕਿਆ ਅਤੇ ਮੈਨੂੰ ਕੁੱਤੇ ਦੇ ਠੀਕਰੇ ਪਾਨੀ ਪਿਆਯਾ ਪਰ ਇਸ ਵੇਲੇ ਪਤਾ ਲੱਗਾ ਜੋ ਤੁਸੀਂ ਮੇਰੇ ਕੋਲੋਂ ਹੀ ਸਹਾਯਤਾ ਚਾਹੁੰਦੇ ਹੋ। ਮੇਰੇ ਕੋਲ ਆਕੇ ਕਹਿੰਦੇ ਹੋ "ਸ਼ਾਈਲਾਕ ਸਾਨੂੰ ਰੁਪਏ ਹੁਦਾਰੇ ਦੇ" ਕਦੀ ਕੁੱਤੇ ਕੋਲ ਭੀ ਰੁਪਏ