ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੫ )

ਇਕ ਚਾਕਰ ਨੂੰ ਲੈਲਿਆ।ਬੈਸੈਨੀਓ ਦੀ ਮੁਰਾਂਦ ਝਬਦੇ ਹੀ ਪੂਰੀ ਹੋਗਈ।ਪੋਰਸ਼ੀਆ ਉਸਦੇ ਉੱਥੇ ਪੁੱਜਣ ਮਗਰੋਂ ਹੀ ਛੇਤੀ ਉਸਦੀ ਪਤਿਬ੍ਰਤਾ ਇਸਤ੍ਰੀ ਬਣਨ ਵਿੱਚ ਰਾਜੀ ਹੋਗਈ। ਬੈਸੈਨੀਓ ਨੇ ਪੋਰਸ਼ੀਆ ਨੂੰ ਸਿੱਧੀ ਤਰ੍ਹਾਂ ਕਹਿ ਦਿੱਤਾ ਕਿ ਮੇਰੇ ਕੋਲ ਧਨ ਦੌਲਤ ਨਹੀਂ, ਮੇਰੇ ਵਿੱਚ ਇਹੀਓ ਗੁਣ ਹੈ ਕਿ ਮੇਰਾ ਹੱਡ ਸੁੱਚਾ ਹੈ ਅਤੇ ਮੈਂ ਚੰਗੀ ਕੁਲ ਦਾ ਹਾਂ। ਪਰ ਪੋਰਸ਼ੀਆ, ਜਿਸ ਦੀ ਪ੍ਰੀਤ ਬੈਸੈਨੀਓ ਨਾਲ ਸੱਚੀ ਸੀ ਅਤੇ ਜਿਸਦੇ ਅਖੁੱਟ ਧਨ ਨੇ ਓਹਨੂੰ ਇਸ ਗੱਲਦੀ ਪਰਵਾਹ ਨਹੀਂ ਰੱਖੀਸੀ ਕਿ ਓਹ ਆਪਣੇ ਭਰਤੇ ਦੇ ਧਨ ਵੱਲ ਤੱਕਦੀ, ਸ਼ਰਮਾਕੇ ਭੋਲੇ ਭਾ ਕਹਿਣ ਲੱਗੀ ਜੋ ਮੈਂ ਹੁਣ ਥੋਂ ਹਜ਼ਾਰ ਗੁਣਾਂ ਬੀ ਵੱਧ ਸੋਹਣੀ ਅਤੇ ਪੈਸੇ ਵਾਲੀ ਹੁੰਦੀ ਤਦ ਬੀ ਤੁਹਾਡੇ ਜਿਹੇ ਗੁਣਵਾਂਨ ਪੁਰਖ ਦੇ ਸਾਹਮਨੇ ਮੈਂ ਤੁੱਛ ਸਾਂ ਇਸਤਰਾਂ ਪੋਰਸ਼ੀਆ ਨੈ ਆਪਣੇ ਬੁਧਿ ਬਲ ਨਾਲ ਡਾਢੀ ਅਧੀਨਗੀ ਦੱਸੀ ਅਤੇ ਆਖਿਆ ਕਿ ਮੈਂ ਮੂਰਖ ਅਵਾਂਨੀ ਅਤੇ ਅੱਲੜ੍ਹ ਕੁੜੀ ਹਾਂ ਪਰ ਅਜੇ ਮੇਰੀ ਅਵਸਥਾ ਕੁਝ ਸਿੱਖ ਮੱਤ ਲੈਣ ਦੀ ਹੈ। ਮੈਂ ਅੱਜ ਥੋਂ ਤੁਹਾਡੀ ਸਿੱਖ੍ਯਾਦੇਅਨੁਸਾਰ ਚੱਲਾਂ ਗੀ, ਤੁਹਾਡੀ ਹੀ ਮੀਜਾ ਵਿੱਚ ਰਹਾਂਗੀ। ਅੱਜ ਥੋਂ ਲੈਕੇ ਮੈਂ ਤਨ ਮਨ ਧਨ ਤੁਹਾਡੇ ਅਰਪਣ ਕਰ ਦਿੱਤਾ।