ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/265

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੬)

ਹੇ ਪਤਿ ! ਕੱਲ੍ਹ ਤਕ ਮੈਂ ਇਨ੍ਹਾਂ ਮਹਲਾਂ ਮਾੜੀਆਂ ਦੀ ਮਾਲਕ ਸਾਂ, ਸ੍ਵਤੰਤ੍ਰ ਅਤੇ ਸਾਰਿਆਂ ਨੌਕਰਾਂ ਚਾਕਰਾਂ ਪੁਰ ਮੇਰਾ ਹੁਕਮ ਹਾਸਲ ਸਾ, ਹੁਣਇਹ ਘਰਬਾਰ ਦਹ- ਲੂਏ ਅਤੇ ਮੈਂ ਆਪ ਤੁਹਾਡੀ ਹਾਂ ( ਇਕ ਛਾਪ ਦੇਕੇ ) ਇਹ ਸਾਰੀਆਂ ਚੀਜਾਂ ਇਸ ਛਾਪ ਸਮੇਤ ਤੁਹਾਡੀਆਂ ਹਨ।

ਰਸ਼ੀਆ ਦੇਵੀ ਨੈ ਇਸਤਰ੍ਹਾਂ ਰੱਬ ਦਾ ਸ਼ੁਕਰ ਕਰਕੇ ਬੈਸੈਨੀਓਂ ਜੇਹੇ ਨਿਰਧਨ ਆਦਮੀ ਨੂੰ ਅੰਗੀਕਾਰ ਕੀਤਾ, ਅਤੇ ਉਹਦਾ ਅਜੇਹਾ ਮਾਨ ਕੀਤਾ ਕਿ ਉਹ ਹੱਕਾ ਬੱਕਾ ਰਹਿ ਗਿਆ, ਅਤੇ ਉਸਦਾ ਮਨ ਅਜੇਹਾ ਆਨੰਦ ਨਾਲ ਮਗਨ ਹੋ ਗਿਆ ਸਾ ਕਿ ਉਹਦੇ ਮੂੰਹੋਂ ਗੱਲ ਨਾ ਨਿਕਲੇ। ਛੇਕੜ ਮਸਾਂ ਮਸਾਂ ਉਹਨੇ ਦੋ ਚਾਰ ਟੁੱਟੇ ਫੁੱਟੇ ਸ਼ਬਦਾਂ ਵਿੱਚ ਪੋਰਸ਼ੀਆ ਦੇ ਪ੍ਰੇਮ ਅਤੇ ਉਪਕਾਰ ਦਾ ਧੰਨਵਾਦ ਕੀਤਾ, ਅਤੇ ਛਾਪ ਹੱਥ ਵਿਚ ਲੈਕੇ ਪੱਕਾ ਬਚਨ ਦਿੱਤਾ ਕਿ ਮੈਂ ਸਦਾ ਇਸ ਛਾਪ ਨੂੰ ਕਾਲਜੇ ਨਾਲ ਲਗਾਕੇ ਰੱਖਾਂਗਾ, ਅਤੇ ਆਪਣੀ ਜਿੰਦ ਜਾਨ ਸਮਝਕੇ ਆਪਨੇ ਥੋਂ ਇਸਨੂੰ ਅੱਡ ਨ ਕਰਾਂਗਾ li

ਗ੍ਰਸਯੈਨੋ ਅਤੇ ਪੋਰਸ਼ੀਆ ਦੀ ਗੋਲੀ ਨੈਰਿਸਾ ਦੋਵੇਂ ਉਸ ਵੇਲੇ ਆਪਣੇ ਮਾਲਕਾਂ ਦੇ ਨਾਲ ਸਨ, ਕਿ ਜਿਸ ਵੇਲੇ ਰੂਪਵਤੀ ਪੋਰਸ਼ੀਆ ਨੈ ਬੜੀ ਸੋਹਣੀ