ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/266

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੭ )

ਤਰ੍ਹਾਂ ਬੈਸੈਨੀਓ ਦੀ ਆਗਿਆਕਾਰ ਇਸਤ੍ਰੀ ਬਣਕੇ ਰਹਿਣ ਦਾ ਇਕਕਾਰ ਕੀਤਾ॥

ਗੈ੍ਸਯੈਨੋ ਨੇ ਆਪਣੇ ਸਾਈਂ ਅਤੇ ਉਸਦੀ ਸੁੰਦਰ ਇਸਤ੍ਰੀ ਦੇ ਆਨੰਦ ਨੂੰ ਵਧਾਉਣ ਲਈ ਪ੍ਰਾਰਥਨਾ ਕੀਤੀ ਕਿ ਮੇਰਾ ਵਿਆਹ ਬੀ ਇਸੇ ਵੇਲੇ ਕਰ ਦਿਓ॥

ਬੈਸੈਨਯੋ ਤੇਰੀ ਗੱਲ ਸਿਰ ਮੱਥੇ ਉੱਤੇ ਪਰ ਇਹ ਤਾਂ ਦੱਸ ਕਿਸਦੇ ਨਾਲ?

ਗੈ੍ਸਯੈਨੋ—ਮੇਰਾ ਮਨ ਬੇਬੇ ਜੀ(ਪੋਰਸ਼ੀਆ)ਦੀ ਸਖੀ, ਨੈਰਿਸਾ ਨੇ ਮੋਹ ਲਿਆ ਹੈ ਅਤੇ ਆਪ ਹੀ ਉਸਨੈ ਇਕਰਾਰ ਕੀਤਾ ਹੈ ਕਿ ਜੇ ਭਾਈਏ ਹੋਰੀ (ਬੈਸੇ-ਨੀਯੋ) ਅਤੇ ਬੇਬੇ ਹੋਰਾਂ ਦਾ ਸੰਜੋਗ ਹੋਗਿਆ ਤਾਂ ਮੈਂ ਬੀ ਤੇਰੀ ਹੋ ਰਹਾਂਗੀ॥

ਪੋਰਸ਼ੀਆ—(ਆਪਨੀ ਗੋਲੀ ਨੂੰ)ਕਿਉਂ ਨੈਰਿਸਾ ਇਹ ਗੱਲ ਸੱਚ ਹੈ?

ਨੈਰਿਸਾ ਜੀ ਸੱਚ ਹੈ ਪਰ ਤੁਹਾਡਾ ਹੁਕਮ ਲੋੜੀ ਏ॥

ਪੋਰਸ਼ੀਆ-ਜੱਮ ਜੱਮ ਇਹਨੂੰ ਵਰ॥

ਬੈਸੈਨਯੋ—ਗੈ੍ਸਯੈਨੋ,ਸੱਚ ਮੁੱਚ ਸਾਡੇ ਵਿਆਹ ਦੇ ਨਾਲ ਹੀ ਤੁਹਾਡਾ ਕਾਜ ਹੋਣਾ ਸਾਡੇ ਅਨੰਦ ਨੂੰ ਵਧਾਏਗਾ॥