ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/270

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੧)

ਚਾਹਿਆ, ਓਹ ਲੈਣ ਨੂੰ ਰਾਜੀ ਨਾ ਹੋਇਆ। ਓਹ ਤਾਂ ਇਹੀਓਂ ਹਠ ਕਰਦਾ ਸਾਂ ਕਿ ਮੈਂ ਐਂਟੋਨੀਓ ਦਾ ਅੱਧ ਸੇਰ ਮਾਸ ਹੀ ਲੈਣਾ ਹੈ। ਵੈਨਿਸ ਦੇ ਡਰੂਕ ਅਰਥਾਤ ਹਾਕਮ ਕੋਲ ਇਸ ਅਨੋਖੇ ਮੁਕੱਦਮੇ ਦੀ ਤਰੀਕ ਪਈ ਜਿਸਨੂੰ ਬੇਸੈਯੋ ਬ੍ਯਾਕੁਲ ਹੋ ਉਡੀਕਣ ਲੱਗਾ।

ਪੋਰਸ਼ੀਆਨੇ ਅਪਨੇ ਪ੍ਯਾਰੇ ਪਤਿ ਕੋਲੋਂ ਵਿਦਿਆ ਹੋਣ ਲਗਿਆਂ ਖਿੜੇ ਮੱਥੇ ਆਖਿਆ ਸਾ ਕਿ ਜਦੋਂ ਮੁੜਕੇ ਆਓਗੇ ਤਾਂ ਆਪਣੇ ਨਾਲ ਆਪਨੇ ਪ੍ਯਾਰੇ ਮਿੱਤ੍ਰ ਨੂੰ ਬੀ ਲੈ ਆਓਣਾ। ਪਰ ਦਿਲ ਵਿੱਚ ਇਹਦੇ ਬੀ ਚਿੰਤਾ ਸੀ ਕਿ ਦੇਖੀਏ ਐਂਟੋਨੀਓ ਨੂੰ ਕੀ ਕੀ ਬਿਪਤਾ ਪੈਂਦੀ ਹੈ। ਹੁਣ ਇਕੱਲੀ ਬਹਿਕੇ ਸੋਚਾਂ ਵਿੱਚ ਪੈ ਗਈ ਅਤੇ ਇਹਦੇ ਮਨ ਵਿੱਚ ਆਈ ਜੋ ਤੂੰ ਬੀ ਉੱਦਮ ਕਰ ਅਤੇ ਜਿੱਕੁਰ ਬਣੇ ਆਪਣੇ ਪ੍ਯਾਰੇ ਭਰਤੇ ਦੇ ਯਾਰ ਦੇ ਬਚਾਉਣ ਲਈ ਵਾਹ ਲਾ॥

ਭਾਵੇਂ ਆਪਣੇ ਖੌਂਦ ਦਾ ਮਾਨ ਰੱਖਨ ਲਈ ਉਸ ਨੇ ਬਹੁਤ ਅਧੀਨਗੀ ਨਾਲ ਆਖਿਆ ਸਾ ਕਿ ਮੈਂ ਤੁਹਾਡੀ ਇਸਤ੍ਰੀ ਹਾਂ ਅਤੇ ਸਬਨਾਂ ਗੱਲਾਂ ਵਿੱਚ ਤੁਹਾਡੀ ਮੱਤ ਉੱਪਰ ਚੱਲਾਂਗੀ, ਅਪਣੀ ਅਕਲ ਨੂੰ ਵੱਡਾ ਨ ਸਮਝਾਂਗੀ, ਪਰ . ਅਪਨੇ ਮੰਨੇ ਪਰਵੰਨੇ ਖੌਂਦ ਦੇ ਯਾਰ ਦੀ ਇਹ ਦੁਰਦਿਸ਼ਾ