ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੦ )

ਪੋਰਸ਼ੀਆ-ਹੇ ਪ੍ਰੀਤਮ ਰੱਬ ਦੇ ਵਾਸਤੇ ਸਾਰੇ ਕੰਮ ਨੂੰ ਇਕ ਪਾਸੇ ਧਰਕੇ ਤੁਸੀਂ ਅੱਜ ਹੀ ਟੁਰ ਜਾਓ, ਢਿੱਲ ਨਾ ਕਰੋ। ਓਹ ਨਾ ਹੋਵੇ ਜੋ ਮੇਰੇ ਪਿਆਰੇ ਬੈਸੈਨੀਓ ਦੀ ਬੇ ਪਰਵਾਹੀ ਨਾਲ ਉਸ ਪਿਆਰੇ ਮਿਤ੍ਰ ਦਾ ਵਾਲ ਵਿੰਗਾ ਬੀ ਹੋ ਜਾਵੇ। ਤੁਸੀਂ ਵੀਹ ਗੁਣੀ ਰਕਮ ਦੇਨ ਲਈ ਤਿਆਰ ਹੋ ਜਾਓ, ਤੁਹਾਨੂੰ ਜੇ ਮੇਰੇ ਤੀਕੁਰ ਪਹੁੰਚਣ ਵਿਚ ਐਂਨਾ ਕਲੇਸ਼ ਹੋਇਆ ਹੈ ਮੈਂ ਬੀ ਤੁਹਾਡੇ ਨਾਲ ਉੱਨਾ ਹੀ ਬਹੁਤ ਪ੍ਰੇਮ ਕਰਾਂਗੀ॥

ਤਿਸਦੇ ਉਪਰੰਤ ਪੋਰਸ਼ੀਆਂ ਨੇ ਕਿਹਾ ਕਿ ਟੁਰਣ ਥੋਂ ਪਹਿਲਾਂ ਵਯਾਹ ਹੋ ਜਾਨਾ ਜਰੂਰੀ ਹੈ ਇਸ ਧਨ ਦੌਲਤ ਉੱਪਰੋਂ ਤੁਹਾਡਾ ਕਾਨੂਨ ਵੱਲੋਂ ਅਧਿਕਾਰ ਪੱਕਾ ਹੋ ਜਾਵੇ। ਸੋ ਓਸੇ ਦਿਨ ਵਿਆਹ ਦੇ ਸਗਣ ਸ੍ਵਾਰਥ ਹੋ ਗਏ ਅਤੇ ਗੈ੍ਸਯੈਨੋ ਬੀ ਨੈਰਿਸਾ ਨਾਲ ਪਰਣੀਵਿਆ॥

ਜਦ ਇਹ ਕਾਰਜ ਹੋ ਗਏ ਤਾਂ ਗੈ੍ਸਯੈਨੋ ਅਤੇ ਬੈਸੈਨਯੋ ਵੈਨਿਸ ਵੱਲ ਚਲੇ ਗਏ ਉੱਥੇ ਜਾ ਕੇ ਕੀ ਦੇਖਦੇ ਹਨ ਕਿ ਐਂਟੋਨੀਓ ਜੇਲ੍ਹਖਾਨੇ ਵਿਚ ਕੈਦ ਹੈ॥

ਹੁਣ ਰਕਮ ਦੀ ਮੁਨਿਆਦ ਬੀਤ ਗਈ ਸੀ,ਇਸੇ ਕਰਕੇ ਨਿਰਦਈ ਯਹੂਦੀ ਨੂੰ ਜੋ ਰੁਪਯਾ ਬੈਸੇਨਯੋ ਨੇ ਦੇਨਾ