ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/268

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੯) ਧਨ ਥੀਂ ਭੀ ਮੰਦਾ ਹੈ ਜਿਸਦੇ ਪੱਲੇ ਕੌਡੀ ਬੀ ਨ ਹੋਵੇ ਅਰਥਾਤ ਮੈਂ ਕਰਜਾਈ ਹਾਂ॥

ਫੇਰ ਬੈਸੈਨਯੋ ਨੇ ਐਂਟੋਨੀਓ ਦੀ ਰਾਹੀਂ ਸ਼ਾਈਲਾਕ ਥੋਂ ਹੁਦਾਰ ਲੈਣੇ ਦੀ ਗੱਲ ਸੁਣਾਈ ਅਤੇ ਇਹ ਬੀ ਦੱਸਿਆ ਕਿ ਐਂਟੋਨੀਓਨੈ ਹੱਥ ਵਢਕੇ ਦਿੱਤੇ ਹੋਏਹਨ ਕਿ ਜੇ ਫਲਾਨੇ ਦਿਨ ਇਹ ਰਕਮ ਨ ਦਿੱਤੀ ਜਾਵੇ ਤਾਂ ਯਹੂਦੀ ਜਿੱਥੋਂ ਚਾਹੇ ਮੇਰੇ ਸ਼ਰੀਰ ਉੱਤੋਂ ਮਾਸ ਕੱਪ ਲਏ, ਫੇਰਾ ਬੈਸੈਨੀਓਂ ਨੇ ਐਂਟੋਨੀਓਂ ਦੀ ਚਿੱਠੀ ਪੜ੍ਹਕੇ ਸੁਣਾਈ ਜੋ ਅਸੀਂ ਹੇਠ ਲਿਖਦੇ ਹਾਂ।

॥ ਸਿੱਧ ਸ੍ਰੀ ਮਿਤ੍ਰ ਵਰ ਜੀ॥

ਐਂਟੋਨੀਓ ਦੀ ਰਾਮ ਰਾਮ ਪਹੁੰਚੇ। ਹੋਰਜੀ ਸਮਾ ਚਾਰ ਇਹ ਹੈ ਕਿ ਮੇਰੇ ਸਾਰੇ ਜਹਾਜ਼ਨਸ਼ਟਹੋਗਏ ਹਨ, ਯਹੂਦੀ ਵਾਲੇ ਟੋਂਬੂ ਦੀ ਮੁਨਿਆਦ ਬੀ ਆਪੁੱਗੀ ਹੈ ਅਤੇ ਮੈਨੂੰ ਇਕਰਾਰ ਪੂਰਾ ਕਰਨਾ ਪਏਗਾ ਜੋ ਮੇਰੀ ਜਿੰਦ ਲੀਤੇ ਬਾਝ ਨਹੀਂ ਹੋ ਸਕਦਾ। ਇਸ ਲਈ ਮੇਰੀ ਇਹ ਲਾਲਸਾ ਹੈ ਕਿ ਅੰਤ ਦੇ ਵੇਲੇ ਤੁਹਾਡੇ ਦਰਸ਼ਨ ਕਰ ਲਵਾਂ, ਫੇਰਬੀ ਜਿੱਕਰ ਤੁਹਾਡੀ ਮਰਜੀ ਹੋਵੇ ਕਰੋ। ਜੇ ਪ੍ਰੇਮ ਦੇ ਬੱਧੇ ਹੋਏ ਤੁਸੀਂ ਇੱਧਰ ਨਾ ਬੀ ਆ -ਸੱਕੋ ਤਾਂ ਇਸ ਚਿੱਠੀ ਦੀ ਪਰਵਾਹ ਬੀ ਨਾ ਕਰਨੀ॥