ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/276

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੫)

ਅੜਦਲੀ–ਆਯਾ ਹੋਯਾ ਹੈ ਹਜ਼ੂਰ ਕਚੈਹਰੀ ਦੇ ਬੂਹੇ ਅੱਗੇ ਖੜਾ ਹੈ ਅਤੇ ਹੁਣੇ ਹਾਜ਼ਰ ਹੁੰਦਾ ਹੈ। (ਸ਼ਾਈਲਾਕ ਔਂਦਾ ਹੈ)॥

ਡਿਊਕ–ਰਾਹ ਛੱਡ ਦਿਓ ਅਤੇ ਉਹਨੂੰ ਸਾਡੇ ਸਾਹਮਣੇ ਆਓਣ ਦਿਓ, ਸ਼ਾਈਲਾਕ! ਮੈਂ ਸਮਝਦਾ ਹਾਂ ਅਤੇ ਲੋਕਾਂ ਦਾ ਬੀ ਇਹੋ ਖਿਆਲ ਹੈ ਕਿ ਉੱਪਰੋਂ ਤਾਂ ਤੂੰ ਵੈਰ ਕਰਦਾ ਹੈਂ ਪਰ ਛੇਕੜ ਤੇਰਾ ਦਿਲ ਮੋਮ ਹੋ ਜਾਣਾਂ ਹੈ ਅਤੇ ਦੇਖਣ ਨੂੰ ਜਿੰਨਾਂ ਕਠੋਰ ਤੂੰ ਹੁਣ ਹੈਂ ਪਿੱਛੋਂ ਉੱਨਾਂ ਹੀ ਤਰਸ ਖਾਵੇਂਗਾ ਅਤੇ ਗਰੀਬ ਉੱਤੇ ਦਯਾ ਕਰੇਂਗਾ ਅਤੇ ਤੂੰ ਹੁਣ ਤਾਂ ਨਿਮਾਣੇ ਬੁਪਾਰੀ ਕੋਲੋਂ ਚੱਟੀ ਭਰਣ ਲਈ ਹਠ ਕਰਦਾ ਹੈਂ, ਜਿਸ ਵਿੱਚ ਉਸਦੇ ਅੱਧ ਸੇਰ ਮਾਸ ਛੁੱਟ ਹੋਰ ਕੁਝ ਤੇਰੇ ਪੱਲੇ ਨਹੀਂ ਪੈਣਾ, ਢੇਰ ਤੂੰ ਆਪੇ ਦਯਾਲ ਹੋਕੇ ਨ ਨਿਰਾ ਇਸ ਗੱਲ ਦਾ ਖੈਹੜਾ ਛੱਡ ਦੇਵੇਂਗਾ, ਹੱਥੋਂ ਮੂਲ ਵਿੱਚ ਅੱਧੀ ਛੋਟ ਕਰੇਂਗਾ, ਕਿਉਂ ਜੋ ਉਸ ਨਸੀਬ ਸੜੇ ਦਾ ਐਂਨਾ ਜਾਨ ਹੋਇਆ ਹੈ ਕਿ ਜਿਸਥੋਂ ਉਸਦਾ ਲੱਕ ਟੁੱਟ ਗਿਆ ਹੈ, ਜੇ ਕਿਸੇ ਪਾਤਸ਼ਾਹੀ ਬੁਪਾਰੀ ਦਾ ਬੀ ਐਂਨਾ ਮਾਲ ਨਸ਼ਟ ਹੋ ਜਾਂਦਾ ਤਾਂ ਉਹਦਾ ਕੱਖ ਨਾ ਰਹਿੰਦਾ। ਉਸਦਾ ਅਜੇਹਾ ਭੈੜਾ ਹਾਲ ਹੈ ਜੋ ਨਿਰਦਈ ਹੈਂਸਿਆਰੇ