ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/277

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੬ )

ਤੁਰਕਾਂ ਅਤੇ ਜਾਲਮ ਤਾਤਾਰੀਆਂ ਨੂੰ ਬੀ, ਜਿਨ੍ਹਾਂ ਦਾ ਜਿਗਰਾ ਪੱਥਰ ਜਿਹਾ ਕਰੜਾ ਹੈ, ਉਸ ਉੱਤੇ ਤਰਸ ਔਂਂਦਾ ਹੈ। ਸਾਨੂੰ ਭਰੋਸਾ ਹੈ ਜੋ ਤੇਰੇ ਮੂੰਹੋਂ ਕੋਈ ਸ਼ੁਭ ਅਤੇ ਦਯਾ ਦਾ ਉੱਤਰ ਸੁਣਾਂਗੇ॥

ਸ਼ਾਈਲਾਕ–ਹਜੂਰ ਅੱਜ ਮੇਰੀਆਂ ਬਹੁਤ ਚਿੱਰਾਂ ਦੀਆਂ ਆਸਾਂ ਪੁਜੀਣ ਦਾ ਵੇਲਾ ਆਇਆ ਹੈ। ਮੈਂ ਸੌਂਹ ਖਾ ਚੁੱਕਾ ਹਾਂ ਕਿ ਇਸ ਕਾਗਤ ਵਿੱਚ ਜੋ ਮੇਰਾ ਹੱਕ ਹੋ ਗਿਆ ਹੈ ਓਸ ਨੂੰ ਨਾ ਛੱਡਾਂਗਾ। ਜੇ ਇਸ ਗੱਲ ਵਿੱਚ ਕੁਝ ਵਿਸਵਾਸ ਕਰਦੇ ਹੋ ਤਾਂ ਆਪਣੇ ਕਾਨੂਨ ਅਤੇ ਦੇਸ ਦੀ ਸ੍ਵਤੰਤ੍ਤਾ ਨੂੰ ਬੰਨੇ ਰੱਖ ਦਿਓ, ਖਬਰੇ ਤੁਸੀਂ ਮੈਥੋਂ ਪੁੱਛੋਗੇ ਕਿ ਮੈਂ ਤਿੰਨ ਹਜ਼ਾਰ ਰੁਪਏ ਉੱਤੋਂ ਲੱਤ ਮਾਰਕੇ ਕਿਉਂ ਅੱਧ ਸੇਰ ਮਾਸ ਦੇ ਪਿੱਛੇ ਪਿਆ ਹਾਂ, ਪਰ ਮੈਂ ਕਦੇ ਇਸਦਾ ਉੱਤ੍ਰ ਨਾਂ ਦਿਆਂਗਾ, ਹਾਂ ਇੰਨੀ ਗੱਲ ਕਹਿ ਦੇਵਾਂਗਾ, ਮੇਰੇ ਮਨ ਦੀ ਮੌਜ, ਮੇਰਾ ਉੱਤਰ ਸੁਣ ਲਿਆ ਜੇ? ਹੱਛਾ ਹੁਣ ਮੈਂ ਤੁਹਾਥੋਂ ਪੁੱਛਦਾ ਹਾਂ ਕਿ ਜੇ ਕੋਈ ਚੂਹਾ ਮੇਰੇ ਘਰ ਵਿੱਚ ਰਹਿਕੇ ਮੈਨੂੰ ਦੁਖ ਦੇਵੇ ਅਤੇ ਉਹਨੂੰ ਮਾਰਣ ਲਈ ਮੇਰੇ ਦਸ ਹਜ਼ਾਰ ਰੁਪਏ ਬੀ ਲੱਗ ਜਾਣ ਤਾਂ ਤੁਹਾਡਾ ਇਸ ਵਿੱਚ ਕੀ ਵਿਗੜਦਾ ਹੈ, ਮੇਰਾ ਉੱਤਰ ਮਿਲ ਗਿਆ ਜੇ?