ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/278

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੭)

ਹੱਛਾ ਇਹ ਬੀ ਨ ਸਹੀ, ਸੁਨੋਂ ਕਈਆਂ ਨੂੰ ਮੂੰਹ ਖੋਲ੍ਹਕੇ ਦੌੜਨ ਵਾਲਾ ਸੂਰ ਬਹੁਤ ਬੁਰਾ ਲੱਗਦਾ ਹੈ, ਅਤੇ ਕਈ ਬਿੱਲੀ ਸਾਰਖੀ ਨੂੰ ਵੇਖਦਿਆਂ ਹੀ ਕ੍ਰੋਧ ਨਾਲ ਭੱਜ ਜਾਂਦੇ ਹਨ। ਹੁਣ ਕੋਈ ਨਹੀਂ ਦੱਸ ਸਕਦਾ ਕਿ ਕਿਸ ਕਰਕੇ ਓਹ ਮੂੰਹ ਵਾਕਣ ਵਾਲੇ ਸੂਰ ਅਤੇ ਇਹ ਬਿੱਲੀ ਨੂੰ, ਜੋ ਕਿਸੇ ਦਾ ਕੁਝ ਨਹੀਂ ਲੈਂਦੀ, ਬੁਰਾ ਸਮਝਦੇ ਹਨ। ਇਸਤਰ੍ਹਾਂ ਮੈਂ ਬੀ ਆਪਣੇ ਹਠ ਦਾ ਕਾਰਨ ਨਹੀਂ ਦੱਸ ਸਕਦਾ ਅਤੇ ਨ ਦੱਸਾਂਗਾ ਮੇਰੀ ਉਹਦੇ ਨਾਲ ਲੱਗਦੀ ਹੈ, ਮੈਨੂੰ ਉਹ ਨਹੀਂ ਭਾਉਂਦਾ, ਇਸੇ ਲਈ ਮੈਂ ਚਲਾਰ ਹੋਕੇ ਓਹਦੇ ਉੱਤੇ ਮੁਕੱਦਮਾਂ ਚਲਾਇਆ ਹੈ, ਹੁਣ ਤਾਂ ਲੈ ਲਿਆ ਜੇ ਮੇਰਾ ਉੱਤਰ॥

ਬੈਸੈਨੀਓ–ਓਇ ਨਿਰਦਈ! ਇਹ ਕੋਈ ਠੀਕ ਉੱਤਰ ਨਹੀਂ, ਜੋ ਤੂੰ ਇਸ ਬਹਾਨੇ ਉਸ ਉੱਤੇ ਜੁਲਮੀ ਕਰੇਂ॥

ਸ਼ਾਈਲਾਕ–ਕੋਈ ਜ਼ਰੂਰ ਮੈਂ ਤੇਰਾ ਮਨ ਭਾਉਂਦਾ ਉੱਤਰ ਥੋੜਾ ਦੇਣਾ ਹੈ?

ਬੈਸੈਨੀਓ–ਕੀ ਸਾਰੇ ਲੋਕ ਉਨ੍ਹਾਂਨੂੰ ਮਾਰ ਹੀ ਸਟਦੇ ਹੁੰਦੇ ਹਨ ਜੋ ਉਨ੍ਹਾਂ ਨੂੰ ਨਾ ਭਾਓਣ?