ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/279

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੮) ਸ਼ਾਈਲਾਕ—ਇਹ ਬੀ ਕਦੇ ਹੋ ਸਕਦਾ ਹੈ ਕਿ ਜੋ ਕਿਸੇ ਨੂੰ ਨਾਂ ਭਾਵੇਂ ਉਸਨੂੰ ਓਹ ਮਾਰਨਾ ਨਾ ਚਾਹੇ?

ਬੈਸੈਨੀਓ—ਇਹ ਗੱਲ ਚੰਗੀ ਨਹੀਂ ਕਿ ਜੋ ਜਰਾ ਮਨ ਨੂੰ ਬੁਰਾ ਲੱਗੇ ਉਸਨੂੰ ਦੁਰਕਾਰਣ ਲੱਗ ਪਈਏ॥

ਸ਼ਾਈਲਾਕ—ਇਕ ਵਾਰ ਜੇ ਤੈਨੂੰ ਸੱਪ ਲੜੇ ਤਾਂ ਤੂੰ ਦੂਜੀ ਵਾਰ ਬੀ ਲੜਵਾਨਾ ਚਾਹੇਂਗਾ?

ਐਂਟੋਨੀਓਂ—ਰਤਾ ਵਿਚਾਰ ਤਾਂ ਕਰੋ ਕਿ ਤੁਸੀਂ ਕਿਸ ਨਾਲ ਮੱਥਾ ਲਾਇਆ ਹੈ, ਇਕ ਯਹੂਦੀ ਨਾਲ? ਇਹ ਤਾਂ ਓਹੋ ਗੱਲ ਹੈ ਕਿ ਜਿੱਕਰ ਕੋਈ ਆਦਮੀ ਸਮੁੰਦਰ ਦੇ ਕੰਢੇ ਪੁਰ ਖਲੋ ਕੇ ਉੱਭਰ ਉੱਭਰ ਕੇ ਆਉਂਦੇ ਹੜ ਨੂੰ ਰੋਕੇ, ਜਾਂ ਕਿਸੇ ਬਘਿਆੜ ਕੋਲੋਂ ਪੁੱਛੇ ਕਿ ਮੈਂ ਕਿਸੇ ਮੇਮਨੇ ਦਾ ਸ਼ਿਕਾਰ ਕਰਕੇ ਕਿਉਂ ਅਨਰਥ ਕੀਤਾ ਹੈ, ਜਾਂ ਉੱਚੇ ਪਹਾੜਾਂ ਪਰ ਵਾਉ ਨਾਲ ਹਿਲਦਿਆਂ ਰੁੱਖਾਂ ਨੂੰ ਵਰਜੇ ਕਿ ਤੁਸੀਂ ਹੁਲਾਰੇ ਤਾਂ ਨਿਸੰਗ ਲਓ ਪਰ ਸ਼ਾਂ ਸ਼ਾਂ ਨ ਕਰੋ, ਇਹ ਸਾਰੀਆਂ ਗੱਲਾਂ ਅਜੇਹੀਆਂ ਹੀ ਅਨਹੋਨੀਆਂ ਹਨ ਜਿੱਕੁਰ ਕਿਸੇ ਨਿਰਦਈ ਯਹੂਦੀ ਦੇ ਦਿਲ ਵਿੱਚ ਤਰਸ ਆਉਂਣਾ, ਇਸ ਵਾਸਤੇ ਮੇਰੀ ਅਰਜ ਮੰਨੋ ਅਤੇ ਅਕਾਰਥ ਇਹਦੇ ਨਾਲ ਨਾ ਰੁੱਝੋ