ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/280

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੯ )

ਇਨ੍ਹਾਂ ਤਿਲਾਂ ਵਿਚ ਤੇਲ ਨਹੀਂ। ਜੋ ਮੇਰੇ ਭਾਗਾਂ ਵਿੱਚ ਹੈ, ਮੈਨੂੰ ਭੋਗਣ ਦਿਓ, ਮੇਰੇ ਕਰਮ ਮੇਰੇ ਨਾਲ। ਯਹੂਦੀ ਪਰਸਿੰਨ ਹੋ ਜਾਇ॥

ਬੈਸੈਨੀਓ–ਮੈਂ ਤੇਰੇ ਤਿੰਨ ਹਜ਼ਾਰ ਰੁਪਏ ਦੀ ਥਾਂ ਛੇ ਹਜ਼ਾਰ ਰੁਪਯਾ ਦੇਣ ਨੂੰ ਤਿਆਰ ਹਾਂ॥

ਸ਼ਾਈਲਾਕ–ਮੈਨੂੰ ਛੇਆਂ ਹਜ਼ਾਰਾਂ ਦਾ ਛੇ ਗੁਣਾਂ ਦੇਵੇਂ ਤਾਂ ਬੀ ਮੈਂ ਨਹੀਂ ਲੈਣਾ, ਮੈਂ ਤਾਂ ਓਹੀਓ ਲੈਣਾ ਹੈ ਜੋ ਟੋਂਬੂ ਵਿੱਚ ਲਿਖਿਆ ਹੈ॥

ਡਿਊਕ–ਜਦ ਤੂੰ ਹੋਰਣਾਂ ਨਾਲ ਅਜੇਹਾ ਨਿਰਦਈ ਹੋਕੇ ਵਰਤਦਾ ਹੈਂ ਤਾਂ ਤੈਨੂੰ ਕੀ ਆਸ ਹੋ ਸੱਕਦੀ ਹੈ ਜੋ ਤੇਰੇ ਉੱਤੇ ਬੀ ਕੋਈ ਦਯਾ ਕਰੇਗਾ?

ਸ਼ਾਈਲਾਕ–ਮੈਂ ਕੀ ਅਪਰਾਧ ਕੀਤਾ ਹੈ ਜੋ ਨਿਆਉਂ ਕਰਾਉਣ ਥੋਂ ਡਰਾਂ। ਤੁਸਾਂ ਕੋਲ ਬਹੁਤ ਸਾਰੇ ਮੁੱਲ ਲਏ ਹੋਏ ਗੁਲਾਮ ਹਨ, ਜਿਨ੍ਹਾਂ ਕੋਲੋਂ ਖੋਤਿਆਂ, ਕੁੱਤਿਆਂ ਅਤੇ ਖੱਚਰਾਂ ਵਾਂਙੂੰ ਸੰਸਾਰ ਵਿਖੇ ਨਿਖੱਧ ਤੋਂ ਨਿਖਿੱਧ ਕੰਮ ਲੈਂਦੇ ਹੋ, ਇਸੇ ਲਈ ਨਾ, ਕਿ ਤੁਸੀਂ ਓਨ੍ਹਾਂ ਨੂੰ ਮੁੱਲ ਲਿਆ ਹੈ। ਮੈਂ ਬੀ ਕਹਾਂ ਕਿ ਉਨ੍ਹਾਂ ਦੀ ਬੰਦ ਖਲਾਸ ਕਰ ਦਿਓ, ਆਪਣੀ ਕੁਲ ਦੀਆਂ ਕੁੜੀਆਂ ਦਾ ਸਾਕ ਉਨ੍ਹਾਂ ਨੂੰ ਦਿਓ, ਉਨ੍ਹਾਂ ਕੋਲੋਂ ਕਿਉਂ