ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/281

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੦)

ਐਨੀ ਮੇਹਨਤ ਕਰਾਉਂਦੇਹੋ? ਸਿਰ ਤੋਂ ਪੈਰ ਤਕ ਮੁੜ੍ਹਕਾ ਆ ਜਾਂਦਾ ਹੈ। ਆਪਣੇ ਜਿਹੀ ਮੁਲਾਇਮ ਸੇਜ ਪਰ ਉਨ੍ਹਾਂ ਨੂੰ ਬੀ ਸੁਆਉ, ਜੇਹੇ ਚੰਗੇ ਚੋਖੇ ਖਾਣੇ ਰਾਤ ਦਿਨ ਆਪ ਖਾਂਦੇ ਹੋ ਉਨ੍ਹਾਂ ਦੀ ਜੀਭ ਨੂੰ ਬੀ ਉਨ੍ਹਾਂ ਦਾ ਸੁਆਦ ਲੈਣ ਦਿਓ। ਤੁਸੀਂ ਜ਼ਰੂਰ ਇਸਦਾ ਉੱਤਰ ਇਹ ਦੇਵੋਗੇ ਕਿ ਇਹ ਸਾਡੇ ਗੁਲਾਮ ਹਨ, ਇਸੇ ਤਰਾਂਹ ਮੇਰਾ ਬੀ ਇਹੀਓ ਉੱਤਰ ਹੈ ਕਿ ਅੱਧ ਸੇਰ ਮਾਸ ਜਿਸ ਲਈ ਮੈਂ ਐਨਾਂ ਹਠ ਕਰਦਾ ਹਾਂ ਬਹੁਤ ਮੁੱਲ ਦੇਕੇ ਲਿਆ ਹੈ, ਓਹ ਮੇਰਾ ਹੈ ਅਤੇ ਮੈਂ ਜਰੂਰ ਲਵਾਂਗਾ। ਜੇ ਤੁਸਾਂ ਰਤਾ ਬੀ ਨਾਹ ਨੁੱਕਰ ਕੀਤੀ ਤਾਂ ਫੇਰ ਤੁਹਾਡੇ ਕਾਨੂਨ ਦਾ ਕੋਈ ਠਿਕਾਨਾ ਨਹੀਂ। ਲਖ ਲਾਨਤ ਹੈ ਅਜੇਹੇ ਕਾਨੂਨ ਉੱਪਰ। ਪਤਾ ਲੱਗ ਗਿਆ ਕਿ ਵੈਨਿਸ ਦੇ ਬਾਦਸ਼ਾਹੀ ਹੁਕਮਾਂ ਨੂੰ ਕੋਈ ਨਹੀਂ ਪੁੱਛਦਾ, ਮੈਂ ਨਿਆਉਂ ਚਾਹੁੰਦਾ ਹਾਂ। ਇਹ ਦੱਸ, ਪਈ ਨਿਆਉਂ ਹੋਵੇਗਾ ਜਾਂ ਨਹੀਂ?

ਡਿਊਕ–ਮੈਂ ਆਪਣੇ ਅਧਿਕਾਰ ਨਾਲ ਤਦੋਂ ਤਕ ਇਸ ਮੁਕੱਦਮੇ ਨੂੰ ਠੱਲ੍ਹ ਛੱਡਦਾ ਹਾਂ ਜਦ ਤਕ ਵਿਦ੍ਵਾਨ ਵਕੀਲ ਬੈਲਾਰੀਓ, ਜਿਸਨੂੰ ਮੈਂ ਨਿਰਾ ਇਸ ਮੁਕੱਦਮੇ ਦੀ ਖਾਤਰ ਬੁਲਾਇਆ ਹੈ, ਆ ਨਾ ਜਾਵੇ॥