ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/282

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੮੧)

ਨੌਕਰ—ਗਰੀਬਨਿਵਾਜ ਇਕ ਆਦਮੀ ਉਸ ਵਕੀਲ ਦੀ ਅਰਦਾਸ ਲੈਕੇ ਹੁਣੇ ਪੈਡੂਏ ਥੋਂ ਆਇਆ ਹੈ। ਡਿਊਕ-ਲਿਆਓ, ਲਿਆਓ, ਛੇਤੀ ਚਿੱਠੀ ਲਿਆਕੇ ਮੈਨੂੰ ਦਿਓ ਅਤੇ ਉਸ ਆਦਮੀ ਨੂੰ ਇੱਧਰ ਬੁਲਾਓ॥

ਬੈਸੈਨੀਓ—ਐਂਟੋਨੀਓ ਮਨ ਨੂੰ ਡੁਲਾਉ ਨਾ, ਪਰਮੇਸ਼ਰ ਭਲੀ ਕਰੇਗਾ। ਪਹਿਲਾਂ ਯਹੂਦੀ ਦੇ ਹੱਥੋਂ ਮੇਰਾ ਮਾਸ ਲਹੂ ਹੱਡੀਆਂ ਆਦਿਕ ਮਿੱਟੀ ਵਿੱਚ ਮਿਲ ਚੁੱਕਣਗੀਆਂ ਤੇ ਪਿੱਛੋਂ ਤੇਰੇ ਲਹੂ ਦੀ ਇਕ ਬੂੰਦ ਧਰਤੀ ਉੱਤੇ ਚੋਵੇਗੀ॥

ਐਂਟੋਨੀਓ—ਮੇਰਾ ਤਾਂ ਹੁਣ ਓਹ ਹਾਲ ਹੈ ਜੋ ਇੱਜੜ ਵਿੱਚ ਉਸ ਭੇਡੂ ਦਾ ਹੁੰਦਾ ਹੈ ਜੋ ਮਾਂਦਾ ਹੋਣ ਕਰਕੇ ਹਲਾਲ ਕਰਣੇ ਜੋਗ ਹੋਵੇ। ਸਬ ਥੀਂ ਹੌਲਾ ਫਲ ਪਹਿਲੇ ਭੁਏਂ ਤੇ ਡਿਗ ਪੈਂਦਾ ਹੈ ਅਤੇ ਏਹੋ ਹਾਲ ਮੇਰਾ ਹੋਣ ਲੱਗਾ ਹੈ॥

ਬੈਸੈਨੀਓ—ਇਸ ਥਾਂ ਚੰਗੀ ਗੱਲ ਕੋਈ ਹੋਰ ਤੁਹਾਡੇ ਲਈ ਨਹੀਂ ਹੈ ਕਿ ਜੋ ਭਾ ਪਈ ਹੈ ਹੁਣ ਚੁੱਪ ਕਰਕੇ ਹੌਂਸਲੇ ਨਾਲ ਕੱਟੋ ਅਤੇ ਮੇਰੇ ਪਿੱਛੋਂ ਵਿਰਲਾਪ ਕਰਕੇ ਦਿਲ ਦੀ ਹਵਾੜ ਕੱਢਣਾਂ॥