ਇਹ ਵਰਕਾ ਤਸਦੀਕ ਕੀਤਾ ਗਿਆ ਏ
(੨੮੨)
ਨੈਰਿਸਾ ਇੱਕ ਵਿਦ੍ਵਾਨ ਵਕੀਲ ਦੇ ਚਤੁਰ ਮੁਨਸ਼ੀ ਦੇ ਵੇਸ ਵਿੱਚ ਕਚਹਿਰੀ ਦੇ ਅੰਦਰ ਆਉਂਦੀ ਹੈ॥
ਡਿਊਕਪੈਡੂਆ ਨਗਰ ਦੇ ਵਿਦ੍ਵਾਨ ਵਕੀਲ ਬੈਲਾਰੀਓ ਕੋਲੋਂ ਆਏ ਹੋ?
ਨੈਰਿਸਾਜੀ ਹਾਂ ਹਜੂਰ ਉਥੋਂ ਹੀ, ਬੈਲਾਰੀਓ ਨੇ ਚਰਣ ਬੰਦਨਾਂ ਆਖੀ ਹੈ॥
(ਇਕ ਚਿੱਠੀ ਦੇਂਦੀ ਹੈ)
ਬੈਸੈਨੀਓ( ਯਹੂਦੀ ਵੱਲ ਤੱਕ ਕੇ) ਇਹ ਤੂੰ ਕਿਉਂ ਬੜੀ ਪ੍ਰੀਤ ਨਾਲ ਛੁਰਾ ਤੇਜ ਕਰਨ ਡਹਿਆ ਹੈਂ?
ਸ਼ਾਈਲਾਕਉਸ ਦੁਆਲੀਏ ਦੀ ਹਿੱਕ ਉੱਤੋਂ ਮਾਸ ਵੱਢਣ ਲਈ ਜਿਸਦਾ ਇਕਰਾਰ ਕੀਤਾ ਹੋਯਾ ਸੂ॥
ਗ੍ਰੈਸਯੈਨੋ(ਯਹੂਦੀ ਨੂੰ ਆਪਣੀ ਜੁੱਤੀ ਦੇ ਤਲੇ ਉੱਤੇ ਛੁਰਾ ਲਾਉਂਦਿਆਂ ਦੇਖਕੇ ਅੱਗ ਭਬੂਕਾ ਹੋਗਿਆ) ਓਏ ਚੰਦਰੇ ਯਹੂਦੀ! ਇਹ ਤੂੰ ਆਪਣੀ ਜੁੱਤੀ ਦੇ ਤਲੇ ਪਰ ਨਹੀਂ, ਇਹ ਤਾਂ ਤੂੰ ਆਪਣੀ ਜੁੱਤੀ ਥੋਂ ਬੀ ਨਿਖਿੱਧ ਆਤਮਾ ਪੁਰ ਛੁਰਾ ਤਿੱਖਾ ਕਰਦਾ ਹੈਂ। ਪਰ ਤੇਰਾ ਦ੍ਰੋਹ ਨਾਲ ਭਰਿਆ ਹੋਇਆ ਮਨ ਸਾਰੀਆਂ ਧਾਤਾਂ ਕੀ ਇਹ ਤਾਂ ਜਲਾਦ ਦੀ ਘਾਤ ਕਰਨ ਵਾਲੀ ਤਲਵਾਰ ਥੋਂ ਬ