ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/284

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੮੩) ਵੱਧ ਤਿੱਖਾ ਹੈ | ਹਾਇ ਓਏ ਜ਼ਾਲਮਾਂ! ਸਾਡੀਆਂ ਮਿੰਨਤਾਂ ਬੀ ਐਵੇਂ ਹੀ ਗਈਆਂ।

ਸ਼ਾਈਲਾਕ—ਨਹੀਂ,ਨਹੀਂ,ਮੈਂ ਤੁਹਾਡੀਆਂ ਮਤਲਬੀ ਮਿਨਤਾਂ ਨਹੀਂ ਸੁਨਣ ਵਾਲਾ॥

ਗ੍ਰੈਸਯੈਨੋ—ਓ ਨਿਰਦਈ ਕੁੱਤੇ! ਤੈਨੂੰ ਰੱਬ ਦੀ ਮਾਰ, ਤੇਰਾ ਜਿਉਂਣਾ ਬਿਅਰਥ ਹੈ। ਮੈਨੂੰ ਪਾਇਥ ਗੋਰਸ ਹਕੀਮ ਦੇ ਮਤ ਉੱਪਰ ਨਿਹਚਾ ਆਗਿਆਹੈ ਕਿਬਾਹਲਾ ਜਨੌਰਾਂ ਦਾ ਭੌਰ ਮਨੁੱਖਾ ਦੇਹ ਵਿੱਚ ਆਵਾਗੌਣ ਨਾਲ ਚਲਿਆ ਜਾਂਦਾ ਹੈ, ਮੈਨੂੰ ਭਰਮ ਪੈਂਦਾ ਹੈ ਕਿ ਪਿਛਲੇ ਜਨਮ ਦਾ ਤੂੰ ਬਘਿਆੜ ਹੈ ਜਿਸਨੂੰ ਮਨੁੱਖ ਮਾਰਣ ਦਾ ਡੰਡ ਦੇਣ ਨੂੰ ਫਾਹੇ ਦਿੱਤਾ ਗਿਆ, ਜਿਸਦਾ ਭੌਰ ਤੇਰੀ ਮਾਂ ਦੇ ਮਲੀਨ ਗਰਭ ਵਿੱਚ ਵੜ ਗਿਆ,ਕਿਉਂਜੋ ਤੇਰੇ ਸਾਰੇ ਲੱਛਣ ਲਹੂ ਪੀਣ ਵਾਲੇ ਅਤੇ ਜਿੰਦ ਕੱਢਣ ਵਾਲੇ ਬਘਿਆੜਾਂ ਦੇ ਹਨ॥

ਸ਼ਾਈਲਾਕ—ਮੇਰੇ ਟੋਂਬੂ ਉੱਤੋਂ ਤੁਸੀਂ ਉਸਦੀ -ਮੋਹਰ ਯਾਂ ਸਹੀ ਤਾਂ ਮੇਟ ਹੀ ਨਹੀਂ ਸਕਦੇ। ਇਸ ਲਈ ਪੈ ਚੀਕੋ ਅਤੇ ਰੌਲਾ ਪਏ ਪਾਓ ਆਪਣਾ ਹੀ ਸੰਘ ਪਾੜੋ ਮੇਰਾ ਕੀ ਜਾਂਦਾ ਹੈ, ਬੀਬਾ ਅਕਲ ਦੀ ਗੱਲ ਕਰ। ਨਹੀਂ