ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/285

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੮੪)

ਤਾਂ ਐਵੇਂ ਪਿੱਛੋਂ ਔਖਾ ਹੋਵੇਂਗਾ,ਮੈਂ ਇੱਥੇ ਇਸਵੇਲੇ ਇਸ ਕਰਕੇ ਖੜਾ ਹਾਂ ਕਿ ਕਾਨੂਨ ਮੇਰਾ ਨਿਆਉਂ ਕਰੇ॥

ਡਿਊਕ—ਬੈਲਾਰੀਓ ਨੇ ਇਸ ਚਿੱਠੀ ਵਿੱਚ ਸਿਫ਼ਾਰਸ਼ ਕਰਕੇ ਇਕ ਚਤੁਰ ਵਕੀਲ ਨੂੰ ਸਾਡੇ ਕੋਲ ਘੱਲਿਆ ਹੈ (ਨੈਰਿਸਾ ਨੂੰ) ਉਹ ਕਿੱਥੇ ਹੈ?

ਨੈਰਿਸ—ਐਥੇ ਹੀ ਨੇੜੇ ਹੀ ਹੈ ਅਤੇ ਉਡੀਕਦਾ ਹੈ ਕਿ ਆਪ ਹੁਕਮ ਦਿਓ ਤਾਂ ਉਹ ਕਚਹਿਰੀ ਵਿੱਚ ਹਾਜ਼ਰ ਹੋਵੇ॥

ਡਿਊਕ—ਸਿਰ ਮੱਥੇ ਪੁਰ (ਮੁਸਾਹਿਬਾਂ ਵੱਲ ਤੱਕ ਕੇ) ਤੁਹਾਡੇ ਵਿੱਚੋਂ ਤਿੰਨ ਚਾਰ ਆਦਮੀ ਜਾ ਕਰਕੇ ਆਦਰ ਭਾਉ ਨਾਲ ਉਹਨੂੰ ਲੈ ਆਵੋ। ਇੰਨੇ ਚਿਰ ਵਿੱਚ ਅਦਾਲਤ ਬੀ ਬੈਲਾਰੀਓ ਦੀ ਚਿੱਠੀ ਸੁਣ ਲਵੋ॥

(ਇਕ ਮੁਨਸ਼ੀ ਅਰਦਾਸ ਪੜ੍ਹਦਾ ਹੈ)

ਸਿਧ ਸ੍ਰੀ ੬ ਧਰਮਾਵਤਾਰ ਪ੍ਰਜਾਪਾਲਿਕ ਵੈਨਿਸ ਜੀ ਮਹਾਰਾਜ॥

ਪ੍ਰਾਰਥਨਾ ਇਹ ਹੈ ਕਿ ਆਪਦਾ ਕ੍ਰਿਪਾ ਪੱਤ੍ਰ ਪੁੱਜਾ, ਪਰ ਸ਼ੋਕ ਹੈ ਕਿ ਮੇਰਾ ਸ਼ਰੀਰ ਇਸ ਵੇਲੇ ਬਹੁਤ ਢਿੱਲਾ ਹੈ ਪਰ ਬਾਰਥਾਸਰ ਨਾਮੇ ਰੋਮ ਦਾ ਇਕ ਜੁਆਨ ਵਕੀਲ, ਜਿਸਦਾ ਮੇਰੇ ਨਾਲ ਬਹੁਤ ਪਿਆਰ ਹੈ, ਮੈਨੂੰ