ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/286

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੮੫)

ਮਿਲਣ ਆਇਆ ਹੋਯਾ ਹੈ। ਯਹੂਦੀ ਅਤੇ ਸੁਦਾਗਰ ਵਿੱਚ ਜਿੱਕਰ ਬਖੇੜਾ ਪਿਆ ਹੋਯਾ ਹੈ ਮੈਂ ਉਸਨੂੰ ਸਾਰਾ ਬ੍ਰਿਤਾਂਤ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ। ਤਿਸਦੇ ਮਗਰੋਂ ਅਸਾਂ ਦੋਹਾਂ ਨੇ ਕਈ ਕਾਨੂਨ ਦੀਆਂ ਕਿਤਾਬਾਂ ਉਲਟੀਆਂ ਅਤੇ ਆਪਨੀ ਸਲਾਹ ਵੀ ਚੰਗੀ ਤਰਾਂ ਉਹਨੂੰ ਦੱਸ ਦਿੱਤੀ ਅਤੇ ਹਰ ਇੱਕ ਗੱਲ ਦਾ ਵੇਰਵਾ ਖੋਲ੍ਹ ਦਿੱਤਾ ਹੈ, ਜਿਸ ਨੂੰ ਉਸਨੇ ਆਪਣੀ ਵਿੱਦਯਾ ਦੇ ਬਲ ਨਾਲ, ਜੋ ਮੇਰੇ ਕਥਨ ਤੋਂ ਬਾਹਰ ਹੈ, ਹੋਰ ਬੀ ਪੱਕਾ ਕਰ ਲਿਆ ਹੈ, ਓਹ ਆਪ ਦੇ ਅੱਗੇ ਹਾਜਰ ਹੁੰਦਾ ਹੈ। ਕਿਉਂ ਜੋ ਮੈਂ ਉਸ ਨੂੰ ਕਿਹਾ ਹੈ ਕਿ ਕਿਰਪਾ ਕਰਕੇ ਆਪਦੀ ਆਗ੍ਯਾ ਮੂਜਬ ਉੱਥੇ ਹਾਜਰ ਹੋਕੇ ਮੇਰੀ ਥਾਂ ਕੰਮ ਕਰੇ! ਹੋਰ ਹੱਥ ਜੋੜ ਪ੍ਰਾਰਥਨਾ ਕਰਦਾ ਹਾਂ ਕਿ ਆਪ ਉਸਦੀ ਅਵਸਥਾ ਦੇਖਕੇ ਘੱਟ ਮਾਨ ਨਾ ਕਰਨਾ। ਨਿਰਚਾ ਕਰਕੇ ਜਾਨਣਾ ਕਿ ਮੈਂ ਕਦੇ ਕਿਸੇ ਛੋਟੀ ਅਵਸਥਾ ਵਾਲੇ ਜੁਆਨ ਨੂੰ ਅਜਿਹਾ ਚਤੁਰ ਅਤੇ ਬੁੱਧਮਾਨ ਨਹੀਂ ਵੇਖਿਆ ਮੈਂ ਏਸਨੂੰ ਆਪਦੀ ਪਰਮ ਕਿਰਪਾ ਦਾ ਪਾਤ੍ਰ ਬਣਾਕੇ ਭਰੋਸਾ ਰੱਖਦਾ ਹਾਂ ਕਿ ਆਪ ਕਚੈਹਰੀ ਵਿੱਚ ਇਸਨੂੰ ਆਪੇ. ਪਰਤਾ ਲਓਗੇ।

ਆਪ ਦਾ ਦਾਸ ਬੇਲਾਰੀਓ।