ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੮੬)
ਡਿਊਕਤੁਸਾਂ ਸੁਣਿਆ ਹੈ ਵਿਦ੍ਵਾਨ ਬੈਲਾਰੀਓ ਨੈ ਕੀ ਲਿਖਿਆ ਹੈ। ਲਓ! ਹੋਵੇ ਨ ਤਾਂ ਉਹੀਓ ਜੁਆਨ ਵਕੀਲ ਪਿਆ ਆਉਂਦਾ ਹੋਵੇ॥
(ਪੋਰਸ਼ੀਆ ਵਕੀਲ ਦੇ ਵੇਸ ਵਿੱਚ ਆਉਂਦੀ ਹੈ)
ਆਹਾ! ਪੈਡੂਆ ਤੋਂ ਤੁਸੀਂ ਹੀ ਆਏ ਹੋ! ਆਓ ਜ਼ਰਾ ਹੱਥ ਤਾਂ ਮਿਲਾਈਏ॥
ਪੋਰਸ਼ੀਆਜੀ ਮਹਾਰਾਜ॥
ਡਿਊਕਜੀ ਆਇਆਂ ਨੂੰ, ਹੱਛਾ ਆਪਣੀ ਥਾਂ ਬਿਰਾਜੋ, ਤੁਹਾਨੂੰ ਮਲੂਮ ਹੈ ਕਿ ਇਸ ਵੇਲੇ ਕਚੈਹਰੀ ਵਿੱਚ ਜੋ ਮੁਕੱਦਮਾਂ ਪੇਸ਼ ਹੈ, ਉਸ ਵਿੱਚ ਕੇਹੜੀ ੨ ਗੱਲ ਦਾ ਝਗੜਾ ਹੈ॥
ਪੋਰਸ਼ੀਆਜੀ ਹਾਂ, ਮੈਂ ਇਸ ਮੁਕੱਦਮੇ ਦਾ ਸਾਰਾ ਹਾਲ ਜਾਨਦਾ ਹਾਂ, ਓਹ ਯਹੂਦੀ ਕਿੱਥੇ ਅਤੇ ਓਹ ਸੁਦਾਗਰ ਕੇਹੜਾ ਹੈ॥
ਡਿਊਕਐਂਟੋਨੀਓ ਅਤੇ ਬੁੱਢਾ ਸ਼ਾਈਲਾਕ ਦੋਵੇਂ ਅੱਗੇ ਵੱਧ ਕੇ ਖੜੇ ਹੋ ਜਾਓ॥
ਪੋਰਸ਼ੀਆ(ਸ਼ਾਈਲਾਕ ਵੱਲ ਤੱਕ ਕੇ) ਤੁਹਾਡਾ ਹੀ ਨਾਓਂ ਸ਼ਾਈਲਾਕ ਹੈ?