ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੮੭)
ਸ਼ਾਈਲਾਕਜੀ ਹਾਂ ਮੇਰਾ ਹੀ ਨਾਉਂ ਸ਼ਾਈਲਾਕ ਹੈ।
ਪੋਰਸ਼ੀਆਤੁਸਾਂ ਬੀ ਅਨੋਖੀ ਨਾਲਿਸ਼ ਕੀਤੀ ਹੈ। ਹੱਛਾ ਜੋ ਕੁਝ ਹੋਇਆ ਸੋ ਹੋਇਆ, ਵੈਨਿਸ ਦੇਸ ਕਾਨੂਨ ਮੂਜਿਬ ਤੁਹਾਡਾ ਦਾਵਾ ਟੁੱਟ ਨਹੀਂ ਸਕਦਾ। (ਐਂਟੋਨੀਓ ਵੱਲ ਤੱਕ ਕੇ) ਤੁਸੀਂ ਬਿਲਕੁਲ ਇਨ੍ਹਾਂ ਦੇ ਵੱਸ ਹੋ, ਜਿਸ ਤਰ੍ਹਾਂ ਚਾਹੁਣ ਤੁਹਾਡੇ ਨਾਲ ਵਰਤਣ ਕਿਉਂ ਹੈ ਨਾਂ ਇਹੀਓ ਗੱਲ?
ਐਂਟੋਨੀਓਜੀ ਹਾਂ ਇਹੋ ਇਹ ਕਹਿੰਦਾ ਹੈ।
ਪੋਰਸ਼ੀਆਤਾਂ ਯਹੂਦੀ ਨੂੰ ਦਯਾ ਕਰਨੀ ਚਾਹੀਦੀ ਹੈ?
ਸ਼ਾਈਲਾਕਪਰ ਇਹ ਤਾਂ ਦੱਸੋ ਕਿ ਮੈਨੂੰ ਕੋਈ ਬੰਨ੍ਹਕੇ ਦਯਾ ਕਰਾ ਸੱਕਦਾ ਹੈ?
ਪੋਰਸ਼ੀਆ॥ ਦੋਹਰੇ ॥ ਦਯਾ ਹ੍ਰਿਦਯ ਦਾ ਭਾਵ ਹੈ ਬੱਝ ਨ ਕਰਦਾ ਕੋਇ। ਜਿੱਕੁਰ ਬਰਖਾ ਅੰਬਰੋਂ ਧਰਤੀ ਉੱਪਰ ਹੋਇ॥ ਜੋਨ ਕਰਦਾ ਹੈ ਦਯਾ ਜਿਸ ਪੁਰ ਕਰਦਾ ਆਨ। ਦੋਹਾਂ ਨੂੰ ਇਹ ਤਾਰਦੀ ਨਹਿ ਗੁਣ ਦਯਾ ਸਮਾਨ॥