( ੨੫ )
ਆਇਆ ਸਾ ਤਦ ਤੁਸੀਂ ਇਹਦਿਆਂ ਗੁਣਾਂ ਯਾ ਕੁਲ ਨੂੰ ਕਿੱਥੇ ਜਾਣਦੇ ਸਓ, ਮਿਲ ਬੈਠਨ ਤੇ ਹੀ ਮਿਤ੍ਰਤਾ ਹੁੰਦੀ ਹੈ, ਸਰਲ ਬੁੱਧਿ ਨੈ ਕਿਹਾ ਬਾਬਾ ਜੀ ਕੀ ਚਿੰਤਾ ਹੈ, ਗੁਰੂ ਨੈ ਕਿਹਾ ਤੂੰ ਜਾਨ ਪਛੋਤਾਇੰਗਾ। ਉਸ ਦਿਨ ਤੋਂ ਓਹ ਇਕੱਠੇ ਰਹਿਨ ਬਹਿਨ ਲੱਗੇ। ਇੱਕ ਦਿਨਦੀ ਗੱਲ ਹੈ ਕਿ ਸਰਲ ਬੁੱਧਿ ਨੂੰ ਕੁਟਿਲ ਬੁੱਧਿ ਨੈ ਕਿਹਾ ਕਿ ਹੈ ਮਿੱਤ੍ਰ! ਮੈਂ ਇੱਕ ਚੰਗੀ ਥਾਂ ਵੇਖ ਆਇਆ ਹਾਂ ਭਜਨ ਲਈ ਉਹ ਡਾਢੀ ਸੁੰਦਰ ਨਵੇਕਲੀ ਥਾਂ ਹੈ। ਚੱਲੋ ਤਾਂ ਤੈਨੂੰ ਬੀ ਓਹ ਮਨੋਹਰ ਜਗਾ ਦਿਖਾਲ ਲਿਆਵਾਂ। ਐਂਉ ਉਹ ਉਸਨੂੰ ਛਲ ਨਾਲ ਔਝੜ ਲੈ ਪਿਆ। ਉਸ ਠਗ ਨੇ ਆਪਣੇ ਨਾਲ ਦੇ ਕਈ ਹੋਰ ਠੱਗ ਉੱਥੇ ਅੱਗੇ ਹੀ ਬਹਾਲੇ ਹੋਏ ਸਨ, ਉਹ ਸਰਲ ਬੁੱਧਿ ਨੂੰ ਪਕੜਕੇ ਕੁੱਟਨ ਲਗੇ। ਕੁਟਿਲ ਬੁੱਧਿ ਖ਼ੁਸ਼ੀ ਦਾ ਮਾਰਿਆ ਨੱਚਣ ਕੁੱਦਨ ਤੇ ਟੱਪਨ ਲੱਗਾ, ਸੱਚ ਹੈ "ਚਿੜੀਆਂ ਦਾ ਮਰਨਾ ਗੁਆਰਾਂ ਦਾ ਹਾਸਾ"। ਉਸ ਨੇ ਜਾਨਿਆਂ ਜੋ ਮੈਨੂੰ ਵਿਪਦਾ ਵਿੱਚ ਪਿਆ ਦੇਖ ਕੇ ਤੜਫਦਾ ਹੈ ਕਹਿ ਓਸ ਹੇ ਭ੍ਰਾਵਾ ਜੋ ਕੁਝ ਪ੍ਰਾਲਬਧ ਵਿੱਚ ਹੁੰਦਾ ਹੈ ਸੋਈ ਅੱਗੇ ਆਉਂਦਾ ਹੈ ਤੇਰੇ ਕੀ ਵੱਸ ਹੈ। ਉਸ ਏਹ ਨ ਜਾਤਾ ਜੋ ਲੋਭਦੇ ਮਾਰੇ ਟੱਪਦਾ ਹੈ "ਕਸਾਈ ਬੱਚਾ ਕਦੇ ਨ ਸੱਚਾ ਜੇ ਸੱਚਾ ਸੋ ਕੱਚੋ ਕੱਚਾ"॥