ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੬ )

ਦੋਹਰਾ॥ਦੁਖ ਵਿੱਚ ਬੰਧੂ ਜਾਚੀਏ ਭੀੜਪਏ ਤ੍ਰਿਯਮਾਨ।
ਪਰਖ ਮਿੱਤ੍ਰ ਨੂੰ ਲੋੜ ਵਿੱਚ ਜੇਤੂੰ ਚਤੁਰ ਸੁਜਾਨ॥

ਕੁਟਲਬੁੱਧਿ ਬੋਲਿਆ, ਭ੍ਰਾਵਾ ਸਾਰੇ ਏਹ ਚੂਹੜੇ ਹਨ ਅਤੇ ਮੈਂ ਬ੍ਰਾਹਮਨ ਹਾਂ, ਮੈਂ ਇਨ੍ਹਾਂ ਨਾਲ ਕਿੱਕੁਰ ਭਿੱਟਾਂ। ਜੇ ਇਨ੍ਹਾਂ ਨਾਲ ਭਿੱਟਨਾ ਹੋਏ ਤਾਂ ਏਹ ਸਾਡੇ ਦੋਹਾਂ ਕੋਲੋਂ ਕੁਝ ਬਲੀ ਨਹੀਂ। ਇਹ ਕਹਿਕੇ ਉਹ ਪਰੇ ਇੱਕ ਬਿਰਛ ਹੇਠ ਜਾਕੇ ਨਿਵੇਕਲਾ ਸੌਂ ਰਿਹਾ। ਉਹ ਦੌਰ ਬੀ ਉਹਨੂੰ ਬੰਨ੍ਹ ਕੇ ਆਪਣੀ ਆਪਣੀ ਝੁੰਗੀ ਵਿੱਚ ਜਾ ਸੁੱਤੇ। ਜਦ ਇਨ੍ਹਾਂ ਗਇਆਂ ਨੂੰ ਬਹੁਤ ਦੇਰ ਹੋਈ, ਤਾਂ ਗੁਰੂ ਜੀ ਚਿੰਤਾ ਕਰਨ ਲੱਗੇ ਕਿ ਅੱਜ ਬਾਲਕਾ ਕਿੱਧਰ ਗਿਆ, ਢੂੰਡਦਾ ਭਾਲਦਾ ਉੱਥੇ ਹੀ ਆ ਗਿਆ। ਕੀ ਦੇਖਦਾ ਹੈ ਜੋ ਸਰਲਬੁਧਿ ਬੰਨ੍ਹਿਆ ਪਿਆ ਪਾਲੇ ਅਤੇ ਜਾਨ ਦੇ ਭਯ ਤੇ ਤੜਫ ਰਿਹਾ ਹੈ। ਗੁਰੂ ਨੈ ਪੁੱਛਿਆ ਇਹ ਕੀ ਹਾਲ ਹੈ-ਦੋਹਰਾ

ਸਰਲਬੁਧਿ ਲਖ ਮੁਖ ਗੁਰੁ ਜਲ ਭਰ ਆਏ ਨੈਨ।

ਕਰ ਬ੍ਰਿਲਾਪ ਕਰ ਜੋੜ ਕੇ ਮੂੰਹੋਂ ਨ ਨਿਕਲੇ ਬੈਨ॥

ਸਤਗੁਰ ਬਚਨ ਨ ਮੰਨਿਆ ਦਿੱਤਾ ਫਲ ਕਰਤਾਰ।

ਸ੍ਰੀਮਤ ਬਿਨ ਇਸ ਵਿਪਤ ਵਿੱਚ ਕੌਨ ਕਰੇ ਉਧਾਰ॥

ਗੁਰੂ ਜੀ ਬੋਲੇ ਬੇਟਾ ਤੂੰ ਸਭਨਾਂ ਦੇ ਮਨ ਨੂੰ ਆਪਨੇ ਜੇਹਾਂ

ਹੀ ਜਾਤਾ-ਜੋ ਕਰੇਗਾ ਗੱਲਾਂ, ਉੱਸੇ ਨਾਲ ਉਠ ਦੱਲਾਂ॥