ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੯੦)
ਪੋਰਸ਼ੀਆਨਹੀਂ,ਨਹੀਂ, ਇਹ ਗੱਲ ਅਨਹੋਣੀ ਹੈ, ਵੈਨਿਸ ਵਿੱਚ ਕਿਸਦੀ ਸਮਰਥ ਹੈ ਜੋ ਕਾਨੂਨ ਨੂੰ ਤੋੜ ਸੱਕੇ, ਫੇਰ ਤਾਂ ਅੱਗੇ ਨੂੰ ਇਹ ਗੱਲ ਪਰਵਾਨ ਹੋ ਜਾਏਗੀ ਜਿਸ ਥੀਂ ਸੈਂਕੜੇ ਵਾਰ ਕਾਨੂਨ ਟੁੱਟ ਕੇ ਅਨਰਥ ਹੋਇਆ ਕਰੇਗਾ। ਕਾਨੂਨ ਕਦੇ ਟੁੱਟ ਹੀ ਨਹੀਂ ਸਕਦਾ॥
ਸ਼ਾਈਲਾਕਇਹ ਤਾਂ ਕੋਈ ਦਨਾ ਵਕੀਲ ਨਿਆਉਂ ਕਰਣ ਆਇਆ ਹੈ! ਹੇ ਨ੍ਯਾਇਕਾਰੀ ਜੁਆਨ ਮੈਂ ਕਿਸ ਮੂੰਹ ਨਾਲ ਤੇਰੀ ਵਡਿਆਈ ਕਰਾਂ॥
ਪੋਰਸ਼ੀਆਕਿਰਪਾ ਕਰਕੇ ਜ਼ਰਾ ਟੋਂਬੂ ਤਾਂ ਮੈਨੂੰ ਦਿਖਾਵੋ॥
ਸ਼ਾਈਲਾਕਲਓ ਮੇਰੇ ਮੰਨੇ ਪਰਮੰਨੇ ਵਕੀਲ ਸਾਹਿਬ, ਲਓ॥
ਪੋਰਸ਼ੀਆਦੇਖੋ ਤਿਊਣਾ ਰੁਪਯਾ ਤੁਹਾਡੀ ਭੇਟ ਹੁੰਦਾ ਹੈ॥
ਸ਼ਾਈਲਾਕਰੱਬ ਦੀ ਸੌਂਹ ਮੈਂ ਤਾਂ ਸੁਗੰਦ ਖਾ ਚੁੱਕਾ ਹਾਂ। ਇਹ ਭਾਰ ਕੌਣ ਸਿਰ ਪੁਰ ਝੱਲੇ, ਨਹੀਂ, ਨਹੀਂ, ਜੇ ਸਾਰੀ ਵੈਨਿਸ ਦੀ ਨਗਰੀ ਬੀ ਮੈਨੂੰ ਮਿਲੇ ਤਾਂ ਬੀ ਮੈਂ ਆਪਣੀ ਸੌਂਹ ਨਾ ਭੰਨਾਂ॥