ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/292

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੯੧)

ਪੋਰਸ਼ੀਆ—ਇਹ ਤਾਂ ਸੱਚ ਹੈ ਕਿ ਟੋਂਬੂ ਪੱਕਾ ਹੈ ਅਤੇ ਯਹੂਦੀ ਦਾ ਕਨੂਨ ਵੱਲੋਂ ਹੱਕ ਹੈ ਕਿ ਉਹ ਸੁਦਾਗਰ ਦੀ ਹਿੱਕ ਉੱਤੋਂ ਅੱਧਸੇਰ ਮਾਸ ਵੱਢਲਏ, ਪਰ ਹੇ ਯਹੂਦੀ! ਹੁਣ ਬੀ ਤਰਸ ਖਾਕੇ ਤਿਉਣਾ ਰੁਪਯਾ ਲੈਣ ਨੂੰ ਰਾਜ਼ੀ ਹੋ ਜਾਓ ਅਤੇ ਕਹਿ ਦਿਓ ਕਿ ਮੈਂ ਇਸ ਟੋਂਬੂ ਨੂੰ ਪਾੜਕੇ ਸੁੱਟ ਪਾਵਾਂ॥

ਸ਼ਾਈਲਾਕ—ਤਦ ਤਕ ਨਹੀਂ ਜਦ ਤਕ ਟੋਂਬੂ ਦੀ ਲਿਖਤ ਮੂਜਬ ਮੇਰਾ ਹੱਕ ਨਾ ਮਿਲ ਜਾਵੇ। ਤੁਸੀਂ ਨ੍ਯਾਯਕਾਰੀ,ਚਤੁਰ,ਸਿਆਨੇ ਵਕੀਲ ਜਾਪਦੇ ਹੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਾਨੂਨ ਕੀ ਕਹਿੰਦਾ ਹੈ ਕਿ ਤੁਹਾਡੀਆਂ ਗੱਲਾਂ ਥੋਂ ਪਰਤੀਤ ਹੁੰਦਾ ਹੈ ਕਿ ਤੁਸੀਂ ਬੜੇ ਵਿਚਾਰਵਾਨ ਹੋ। ਉੱਸੇ ਕਾਨੂਨ ਵੱਲ ਧ੍ਯਾਨ ਕਰੋ ਜਿਸ ਦੇ ਤੁਸੀਂ ਥੰਮ੍ਹ ਹੋ, ਹੁਣ ਜੋ ਕੁਝ ਇਸ ਮੁਕੱਦਮੇ ਵਿੱਚ ਕਰਣਾ ਹੈ ਕਰੋ, ਮੈਨੂੰ ਆਪਣੇ ਸ਼ਰੀਰ ਦੀ ਸੌਂਹ ਕਿਸੇ ਮਨੁੱਖ ਦੀ ਜਿਹਵਾ ਵਿੱਚ ਇਹ ਸਮਰੱਥ ਨਹੀਂ ਜੋ ਮੈਨੂੰ ਆਪਣੀ ਗੱਲ ਥੋਂ ਟਾਲੇ, ਮੈਂ ਟੋਂਬੂ ਦਾ ਇਕਰਾਰ ਪੂਰਾ ਕਰਾਉਣਾ ਹੈ॥

ਐਂਟੋਨੀਓ—ਮੈਂ ਅਦਾਲਤ ਅੱਗੇ ਹੱਥ ਜੋੜ ਬੇਨਤੀ ਕਰਦਾ ਹਾਂ ਕਿ ਬਸ ਹੁਣ ਮੇਰਾ ਨਿਬੇੜਾ ਕਰ ਦਿਓ॥