ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/293

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੨ )

ਪੋਰਸ਼ੀਆ——ਹੱਛਾ ਜੇ ਇਹ ਗੱਲ ਹੈ ਤਾਂ ਤੁਸੀਂ ਆਪਣੀ ਛਾਤੀ ਨੂੰ ਉਹਦੇ ਛੁਰੇ ਲਈ ਤਿਆਰ ਰੱਖੋ॥

ਸ਼ਾਈਲਾਕ——ਬਲਿਹਾਰ ਜਾਵਾਂ ਇਸ ਨ੍ਯਾਯ-ਕਾਰੀ ਭਲੇ ਮਾਨਸ ਜੁਆਨ ਵਕੀਲ ਉੱਤੋਂ॥

ਪੋਰਸ਼ੀਆ——ਕਿਉਂ ਜੋ ਕਾਨੂਨ ਦਾ ਮਤਲਬ ਇਹੀਓ ਹੈ ਕਿ ਜੋ ਇਸ ਟੋਂਬੂ ਵਿੱਚ ਲਿਖਿਆ ਹੈ ਚੰਗਾ ਮੰਦਾ, ਉਹ ਜਰੂਰ ਹੋਵੇ॥

ਸ਼ਾਈਲਾਕਬਹੁਤ ਠੀਕ ਹੈ,ਵਾਹ ਮੇਰੇ ਬੁਧਿਵਾਨ ਸੱਚੇ ਮੁਨਸਬ, ਵਾਹ, ਤੇਰੀਆਂ ਸਿਆਨਪਾਂ ਤੇਰੀ ਛੋਟੀ ਅਵਸਥਾ ਥੋਂ ਕਿਤੇ ਵੱਧਕੇ ਹਨ॥

ਪੋਰਸ਼ੀਆ——( ਐਂਟੋਨੀਓ ਨੂੰ ) ਤਾਂ ਆਪਣੀ ਹਿੱਕ ਨੰਗੀ ਕਰੋ॥

ਸ਼ਾਈਲਾਕ——ਉਸਦੀ ਹਿੱਕ ਉੱਪਰ, ਇਹ ਸ਼ਬਦ ਟੋਂਬੂ ਵਿੱਚ ਹਨ ਨਾ? ਮੇਰੇ ਚਤੁਰ ਮੁਨਸਬ ਇਹੀਓ ਹਨ ਨਾ? ਅਤੇ——ਉਸ ਦੇ ਦਿਲ ਕੋਲੋਂ——ਬਸ ਇਹ ਸ਼ਬਦ ਹਨ ਨਾ?

ਪੋਰਸ਼ੀਆਹਾਂ, ਹਾਂ, ਇਹੀਓ ਹੀ ਹਨ ਪਰ ਮਾਸ ਦੇ ਤੋਲਣ ਲਈ ਕੋਈ ਤੱਕੜੀ ਬੀ ਐਥੇ ਹੈ ਯਾ ਨਹੀਂ?