ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੯੩)
ਸ਼ਾਈਲਾਕ—ਇਹ ਲਓ ਮੇਰੇ ਕੋਲ ਹੈ॥
ਪੋਰਸ਼ੀਆ—ਹੱਛਾ ਸ਼ਾਈਲਾਕ ਤੁਸੀਂ ਆਪਣੇ ਪੱਲਿਓਂ ਖਰਚ ਕਰਕੇ ਕਿਸੇ ਸਿਆਨੇ ਨੂੰ ਬੀ ਸੱਦ ਲਓ ਜੋ ਉਸ ਗਰੀਬ ਦੇ ਘਾਓ ਦੀ ਤਾਂ ਖ਼ਬਰ ਸੂਰਤ ਰੱਖੇ ਨਹੀਂ ਤਾਂ ਉਹ ਵਿਚਾਰਾ ਐਨਾ ਲਹੂ ਜਾਣ ਨਾਲ ਮਰ ਜਾਏਗਾ॥
ਸ਼ਾਈਲਾਕ—ਇਹ ਬੀ ਟੋਂਬੂ ਵਿੱਚ ਲਿਖਿਆ ਹੋਯਾ ਹੈ?
ਪੋਰਸ਼ੀਆ-ਟੋਂਬੂ ਵਿੱਚ ਤਾਂ ਇਹ ਗੱਲ ਕਿਤੇ ਨਹੀਂ ਲਿਖੀ ਪਰ ਉਸ ਉੱਤੇ ਦਯਾ ਕਰਕੇ ਅਜੇਹਾ ਚਾ ਕਰੋ ਤਾਂ ਤੁਹਾਡਾ ਕੀ ਵਿਗੜਦਾ ਹੈ?
ਸ਼ਾਈਲਾਕ—ਇਹ ਗੱਲ ਤਾਂ ਟੋਂਬੂ ਵਿੱਚ ਕਿਤੇ ਨਹੀਂ ਦਿਸਦੀ,ਮੈਨੂੰ ਤਾਂ ਨਹੀਂ ਜਾਪਦੀ?
ਪੋਰਸ਼ੀਆ-ਸੁਦਾਗਰ, ਅੱਗੇ ਵਧੋ, ਤੁਸਾਂ ਕੁਝ ਕਹਿਣਾ ਸੁਨਣਾਂ ਤਾਂ ਨਹੀਂ?
ਐਂਟੋਨੀਓ—ਹੈ ਤਾਂ ਸਹੀ, ਪਰ ਥੋੜੀਆਂ ਹੀ ਗੱਲਾਂ ਹਨ, ਮੇਰਾ ਮਨ ਨਹੀਂ ਡੋਲਿਆ। ਮੈਂ ਸਬ ਤਰ੍ਹਾਂ ਤਿਆਰ ਹਾਂ, ਹੱਛਾ ਬੇਸੈਨੀਓ ਰਾਮ ਰਾਮ, ਹੁਣ ਮੈਂ