ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/295

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੯੪ )

ਵਿਦਿਆ ਹੁੰਦਾ ਹਾਂ ਮੈਨੂੰ ਆਪਣਾ ਹੱਥ ਦਿਓ। ਤੁਸੀਂ ਰਤਾ ਬੀ ਇਸ ਗੱਲ ਦਾ ਅਰਮਾਨ ਨਾਂ ਕਰਣਾਂ ਕਿ ਤੁਹਾਡੇ ਕਾਰਨ ਮੇਰੀ ਇਹ ਗਤ ਹੋਈ ਹੈ, ਕਿਉਂ ਜੋ ਹੋਣੀ ਨੈ ਮੇਰੇ ਨਾਲ ਫੇਰ ਬੀ ਚੰਗੀ ਕੀਤੀ, ਹੋਣੀ ਦਾ ਦਸਤੂਰ ਹੈ ਕਿ ਜਿਸ ਪੁਰ ਪੈਂਦੀ ਹੈ ਉਸ ਨਸੀਬ ਸੜੇ ਆਦਮੀ ਦਾ ਧਨ ਛਣ ਹੋ ਜਾਂਦਾ ਹੈ, ਮਗਰੋਂ ਤਿਸਨੂੰ ਜੀਉਂ-ਦਿਆਂ ਰੱਖਕੇ ਅੱਖਾਂ ਵਿੱਚ ਟੋਏ ਅਤੇ ਚੇਹਰੇ ਪਰ ਝੁਰੜੀ-ਆਂ ਪਾਕੇ ਬਿਪਤਾ ਭੁਗੌਂਦੀ ਹੈ, ਪਰ ਇਨ੍ਹਾਂ ਦੁੱਖਾਂ ਤੋਂ ਮੈਨੂੰ ਉਸਨੈ ਬਚਾ ਲਿਆ।।

ਆਪਨੀ ਆਦਰਯੋਗ ਇਸਤ੍ਰੀ ਨੂੰ ਮੇਰਾ ਹਾਲ ਸੁਣਾਕੇ ਜੋ ਮੇਰੇ ਪੁਰ ਬੀਤੀ ਹੈ ਦੱਸ ਦੇਣਾ ਅਤੇ ਇਹ ਬੀ ਜਿਤਾ ਦੇਣਾਂ ਕਿ ਮੈਂ ਤੁਸਾਡੇ ਨਾਲ ਕਿਹੀ ਪ੍ਰੀਤ ਰੱਖਦਾ ਸਾਂ, ਮੇਰੇ ਪਿਆਰੇ ਮਿੱਤ੍ਰ! ਅੰਤ ਦੇ ਵੇਲੇ ਮੈਨੂੰ ਭਲਿਆਈ ਨਾਲ ਯਾਦ ਕਰਣਾ। ਇਹ ਸਾਰਾ ਬ੍ਰਿਤਾਂਤ ਕਹਿਕੇ ਉਸੇ ਕੋਲੋਂ ਪੁੱਛਣਾ ਕਿ ਧਰਮ ਨਾਲ ਕਹੋ ਬੈਸੋਨੀਓ ਦਾ ਬੀ ਕੋਈ ਸੱਚਾ ਮਿੱਤ੍ਰ ਸਾ ਯਾ ਨਹੀਂ, ਤੁਸਾਂ ਆਪਨੇ ਤੁਛ ਮਿੱਤ੍ਰ ਨੂੰ ਹੱਥੋਂ ਗੁਆ ਕੇ ਰਤਾ ਬੀ ਸੋਗ ਨਾ ਕਰਣਾਂ । ਉਹਨੂੰ ਬੀ ਤੁਹਾਡੇ ਹੁਦਾਰ ਲਾਹੁਣ ਦਾ ਅਰਮਾਨ ਨਹੀਂ ਹੈ ਕਿਉਂ ਕਿ ਜੋ ਯਹੂਦੀ ਨੇ ਬਹੁਤ ਡੂੰਘਾ ਘਾਉ ਕਰ ਦਿੱਤਾ ਤਾਂ