ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/296

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੯੫ )

ਜਾਣੋ ਕਿ ਮੈਂ ਸੱਚ ਮੁੱਚ ਤਨ ਮਨ ਧਨ ਨਾਲ ਮਿਤ੍ਰਾਈ ਦਾ ਅੰਗ ਪਾਲਣ ਵਾਲਾ ਹੋਵਾਂਗਾ।

ਬੈਸੈਨੀਓ—ਐਂਟੋਨੀਓ ! ਇਸ ਵਿੱਚ ਸੰਸਾ ਨਹੀਂ ਕਿ ਮੈਂ ਆਪਣੀ ਨਵਰਣੀ ਇਸਤ੍ਰੀ ਨੂੰ ਪ੍ਰਾਣਾਂ ਤੋਂ ਬੀ ਵੱਧ ਪ੍ਯਾਰੀ ਸਮਝਦਾ ਹਾਂ ਪਰ ਮੇਰੇ ਪ੍ਰਾਣ, ਮੇਰੀ ਇਸਤ੍ਰੀ,ਅਤੇ ਸਾਰਾਸੰਸਾਰਮੇਰੇ ਅੱਗੇਤੁਹਾਡੀ ਜਿੰਦਦੇਭੋਲ ਨਹੀਂ ਤੁਲਦੇ। ਜੇ ਤੁਹਾਡੀ ਜਿੰਦ ਬਚ ਜਾਏ ਤਾਂ ਮੈਂ ਇਹ ਸਭ ਕੁਝ ਉਸ ਦੁਸ਼ਟ ਨੂੰ ਸੌਂਪਣ ਲਈ ਤਿਆਰ ਹਾਂ॥

ਪੋਰਸ਼ੀਆ-ਜੇ ਤੁਹਾਡੀ ਇਸਤ੍ਰੀ ਤੁਹਾਡੀਆਂ ਇਹ ਦਲੇਰੀ ਦੀਆਂ ਗੱਲਾਂ ਸੁਣਲਏ ਤਾਂ ਤੁਹਾਡਾ ਕੇਹਾ ਧੰਨਵਾਦ ਕਰੇ ॥

ਗ੍ਰੈਸਯੈਨੋ— ਬਲਾਲੈ ਮੇਰੀ ਪ੍ਯਾਰੀ ਇਸਤ੍ਰੀ ਜਿਸ ਨਾਲ ਮੇਰਾ ਸੱਚਾਮ ਹੈ ਇਸ ਵੇਲੇ ਉੱਪਰ ਰੱਬ ਦੀ ਦਰਗਾਹ ਵਿੱਚ ਹੁੰਦੀ ਅਤੇ ਬੇਨਤੀ ਕਰਦੀ ਕਿ ਹੇ ਮਹਾਰਾਜ ਇਸ ਭੈੜੇ ਯਹੂਦੀ ਦਾ ਮਨ ਵਟਾ ਦੇ, ਤੇਰੇ ਘਰ ਕਿਸ ਗੱਲ ਦੀ ਥੁੜ ਹੈ?