ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੯੬)
ਨੈਰਿਸਾ-ਇਹ ਬੀ ਚੰਗੀ ਗੱਲ ਹੈ ਕਿ ਉਹ ਇਸ ਵੇਲੇ ਐਥੇ ਨਹੀਂ, ਨਹੀਂ ਤਾਂ ਤੁਹਾਡੀਆਂ ਇਹ ਗੱਲਾਂ ਕਿਤੇ ਸੁਣ ਲੈਂਦੀ ਤਾਂ ਘਰ ਵਿੱਚ ਭੜਥੂ ਪੈ ਜਾਂਦਾ॥
ਸ਼ਾਈਲਾਕ-(ਆਪਣੇ ਮਨ ਵਿੱਚ) ਇਹ ਦੇਖੋ ਇਨ੍ਹਾਂ ਈਸਾਈ ਖੋਂਦਾ ਦਾ ਹਾਲ, ਮੇਰੀ ਬੀ ਇਕ ਧੀ ਹੈ ਹਾਇ ਕਿਹੀ ਹੱਛੀ ਗੱਲ ਹੁੰਦੀ ਜੋ ਉਹ ਈਸਾਈ ਦੀ ਥਾਂ ਕਿਸੇ ਯਹੂਦੀ ਦੀ ਬਣਕੇ ਰਹਿੰਦੀ॥
(ਉੱਚੀ)ਹੁਣ ਤਾਂ ਵੇਲਾ ਐਵੇਂ ਪਿਆ ਜਾਂਦਾ ਹੈ ਜੋ ਕੁਝ ਹੋਣਾ ਹੈ ਪਰੇ ਹੋ ਜਾਵੇ॥
ਪੋਰਸ਼ੀਆ-ਇਸ ਵਿੱਚ ਸੰਸਾ ਨਹੀਂ ਕਿ ਇਸ ਸੁਦਾਗਰ ਦਾ ਅੱਧ ਸੇਰ ਮਾਸ ਤੇਰਾ ਹੀ ਹੈ, ਏਹੋ ਅਦਾਲਤ ਦ ਹੁਕਮ ਅਤੇ ਕਾਨੂਨ ਦੀ ਮਰਜੀ ਹੈ॥
ਸ਼ਾਈਲਾਕ-ਬਲਿਹਾਰ ਜਾਵਾਂ। ਕੇਹਾ ਧਰਮੋ ਧਰਮ ਨਬੇੜਾ ਕੀਤਾ ਸੁ। ਦੂਜਾ ਦਾਨੀਆਲ ਨਿਆਂ ਕਰਨ ਆਯਾ ਹੈ।( ਐਟੋਨੀਓ ਨੂੰ ) ਆ ਜਾਓ, ਤਿਆਰ ਹੋ ਜਾਓ॥
ਪੋਰਸ਼ੀਆ-ਰਤਾ ਧੀਰਜ ਕਰਣਾ। ਇਕ ਹੋਰ ਬੀ ਗੱਲ ਹੈ, ਟੋਂਬੂ ਵਿੱਚ ਲਹੂ ਦੀ ਇਕ ਬੂੰਦ ਦਾ ਬੀ ਭੋਗ ਨਹੀਂ ਪਾਇਆ, ਲਿਖਤ ਇਹੀਓ ਹੈ ਕਿ ਨਿਰਾ ਮਾਸ, ੲਹ ਲਓ ਤੁਹਾਡਾ ਟੋਂਬੂ ਹੈ। ਰੱਬ ਤੁਹਾਡਾ ਭਲਾ ਕਰੇ