ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/298

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੯੭)

ਆਪਣਾ ਅੱਧ ਸੇਰ ਮਾਸ ਲੈ ਲਓ, ਪਰ ਇਹ ਚੇਤੇ ਰੱਖਣਾ ਕਿ ਜੇ ਮਾਸ ਵੱਢਣ ਵਿੱਚ ਇਕ ਬੂੰਦ ਬੀ ਈਸਾਈ ਦੇ ਲਹੂ ਦੀ ਡਿੱਗੀ ਤਾਂ ਵੈਨਿਸ ਦੇ ਕਾਨੂਨ ਮੂਜਿਬ ਤੁਹਾਡੀ ਸਾਰੀ ਮਿਲਖ ਖੁਸਕੇ ਵੈਨਿਸ ਦੀ ਸਰਕਾਰ ਦੀ ਹੋ ਜਾਏਗੀ॥

ਗ੍ਰੈਸਯੋਨੋਂ—(ਪਰਸੰਨ ਹੋਕੇ) ਆਹਾ ਹਾ ਕੇਹਾ ਵਿਦ੍ਯਵਾਨ ਮੁਨਸਬ ਹੈ, ਦੇਖ ਓਇ ਯਹੂਦੀ ਕੇਹਾ ਨ੍ਯਾਉਂ ਕਰਣ ਵਾਲਾ ਹਾਕਮ ਹੈ॥

ਸ਼ਾਈਲਾਕ—ਹੈਂ! ਕੀ ਕਾਨੂਨ ਇਸੇ ਦਾ ਨਾਉਂ ਹੈ?

ਪੋਰਸ਼ੀਆ—ਤੁਸੀਂ ਆਪ ਦੇਖ ਲਓ। ਤੁਸੀਂ ਨ੍ਯਾਉਂ ਕਰਾਉਣਾ ਚਾਹੁੰਦੇ ਹੋ ਇਸਵਾਸਤੇ ਤੁਹਾਡੇ ਨਾਲ ਤੁਹਾਡੀ ਆਸ ਤੇ ਵੱਧਕੇ ਪੂਰਾ ਨਿਆਉਂ ਕੀਤਾ ਜਾਏਗਾ।

ਗ੍ਰੈਸਯੋਨੋਂ—ਨਿਆਉਂ ਕਰਨ ਵਾਲੇ ੇਹੇ ਹੀ ਹੁੰਦੇ ਹਨ, ਵੇਖਿਆ ਤੂੰ ਨੌਸ਼ੇਰਵਾਂ ਦਾ ਨਿਆਉਂ॥

ਸ਼ਾਈਲਾਕ—ਹੱਛਾ ਤਾਂ ਮੈਂ ਪਹਿਲੀ ਸਲਾਹ ਮੰਨਲਈ, ਲਿਆਉ ਤਿਉਣਾ ਰੁਪਯਾ ਕਿੱਥੇ ਹੈ? ਚਲੋ ਇਸ ਈਸਾਈ ਨੂੰ ਛੱਡ ਦੇਓ॥

ਬੈਸੈਨੀਓ—ਲਓ, ਲਓ, ਇਹ ਰੁਪਯਾ ਤਿਆਰ ਹੈ॥