ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੯੮)
ਪੋਰਸ਼ੀਆਧੀਰਜ ਕਰੋ,ਕੁਝ ਕਾਲ੍ਹੀ ਨਹੀਂ। ਯਹੂਦੀ ਨਾਲ ਪੂਰਾ ਪੂਰਾ ਨਿਆਓਂ ਕੀਤਾ ਜਾਵੇਗਾ ਅਤੇ ਹੁਣ ਅਸੀਂ ਉਹਨੂੰ ਟੋਂਬੂ ਵਾਲੀ ਚੱਟੀ ਛੁੱਟ ਹੋਰ ਕੁਝ ਦੁਆਲ ਨਹੀਂ॥
ਗ੍ਰੈਸਯੈਨੋਂਕਿਉਂ ਯਹੂਦੀ, ਵੇਖਿਆ ਤੈਂ ਇਸ ਵਿਦ੍ਵਾਨ ਅਤੇ ਨਿਆਉਂ ਕਰਨ ਵਾਲੇ ਮੁਨਸਬ ਨੂੰ॥
ਪੋਰਸ਼ੀਆਬਸ ਹੁਣ ਢਿੱਲ ਕਿਉਂ ਪਏ ਕਰਦੇ ਹੋ? ਲਉ ਵੱਢੋ ਨਾ ਅੱਧ ਸੇਰ ਮਾਸ ਪਰ ਇੰਨਾ ਰੱਖਣਾ ਜੋ ਘੱਟ ਵੱਧ ਨਾ ਹੋਵੇ, ਜੇ ਰੱਤੀ ਕੇ ਬੀ ਇੱਧਰ ਉੱਧਰ ਹੋਯਾ ਰੱਤੀ ਕੀ ਜੇ ਵਾਲ ਕੁ ਬੀ ਤੱਕੜੀ ਦੇ ਪੱਲਿਆਂ ਵਿੱਚ ਫਰਕ ਆਇਆ ਤਾਂ ਤੁਹਾਡੀ ਬੀ ਸੁਖ ਨਹੀਂ ਅਤੇ ਮਾਲ ਮਿਲਖ ਖੁਸ ਜਾਏਗਾ।
ਗ੍ਰੈਸਯੈਨੋਂਸੁਣਾਉ ਯਹੂਦੀ ਜੀ ਮਹਾਰਾਜ ਕੀ ਡੌਲ ਹੈ, ਦੇਖਿਆ ਹੈ ਦੂਜਾ ਦਾਨੀਆਲ। ਹੁਣ ਤਾਂ ਮੇਰੀ ਚੜ੍ਹ ਮਚੀ ਹੈ॥
ਪੋਰਸ਼ੀਆਯਹੂਦੀ, ਕਿਉਂ ਝਿਜਕਦੇ ਹੋ? ਕਰੋ ਆਪਣਾ ਕੰਮ॥
ਸ਼ਾਈਲਾਕਮੈਂ ਬਿਆਜ ਬੀ ਛੱਡਿਆ, ਲਿਆਓ ਮੇਰਾਂ ਮੂਲ ਹੀ ਮੇਰੇ ਹਵਾਲੇ ਕਰੋ ਤੇ ਮੈਂ ਜਾਵਾਂ।