ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/300

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੯੯)

ਬੈਸੈਨੀਓ—ਹੁਣੇ ਲਓ ! ਰੁਪੈਯਾ ਤਿਆਰ ਹੈ ॥

ਪੋਰਸ਼ੀਆ—ਨਹੀਂ, ਨਹੀਂ,ਯਹੂਦੀ ਨੈ ਭਰੀ ਕਚੈਹਰੀ ਵਿੱਚ ਰੁਪਯਾ ਲੈਣੇ ਨਾਹ ਕੀਤੀ ਹੈ। ਉਹ ਆਪਣਾ ਹੱਕ ਲਏਗਾ। ਉਸਨੂੰ ਉਹੀਓ ਮਿਲੇਗਾ, ਜੋ ਟੋਂਬੂ ਵਿੱਚ ਲਿਖਿਆ ਹੋਇਆ ਹੈ॥

ਗ੍ਰੈਸਯੋਨੋਂ—ਦੂਜਾ ਦਾਨੀਆਲ ਹੈ ਯਹੂਦੀ ਤੈਂ ਮੇਰੇ ਉੱਤੇ ਉਪਕਾਰ ਕੀਤਾ ਹੈ ਜੋ ਮੈਨੂੰ ਇਹ ਸ਼ਬਦ ਯਾਦ ਕਰਾ ਦਿੱਤਾ ਹੈ।

ਸ਼ਾਈਲਾਕ—ਤਾਂ ਕੀ ਮੇਰਾ ਮੂਲ ਬੀ ਮਾਰਿਆ ਜਾਵੇਗਾ ?

ਪੋਰਸ਼ੀਆ—ਟੋਂਬੂ ਦੀ ਚੱਟੀ ਫੁੱਟ ਕੁਝ ਬੀ ਨਹੀਂ ਅਤੇ ਓਹ ਬੀ ਆਪਣੇ ਆਪਨੂੰ ਖਟਕੇ ਵਿੱਚ ਫਸਾਕੇ ॥

ਸ਼ਾਈਲਾਕ—ਸੁੱਖ ਸ਼ੈਤਾਨ ਉਹਦੇ ਨਾਲ ਸਿੱਝ ਲਏਗਾ। ਹੁਣ ਮੈਂ ਇੱਥੇ ਠਹਿਰਕੇ ਗੱਲ ਨਹੀਂ ਬਨਾਵਾਂਗਾ।

ਪੋਰਸ਼ੀਆ—ਠਹਿਰਣਾ, ਠਹਿਰਣਾ, ਅਜੇ ਇੱਕ ਹੋਰ ਕਾਨੂਨ ਦੀ ਪਕੜ ਬਾਕੀ ਹੈ, ਵੈਨਿਸ ਦੇ ਕੰਨੂਨ ਵਿੱਚ-ਸਾਫ਼ ਲਿਖਿਆ ਹੋਯਾ ਹੈ ਕਿ ਜੋ ਇਹ ਗੱਲ ਸਿੱਧ ਹੋ ਜਾਵੇ ਕਿ ਭਈ ਕਿਸੇ ਪਰਦੇਸੀ ਨੈ ਖੁੱਲਮਖੁੱਲਾ ਯਾ ਅੰਦਰਲੇ