ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦੩)

ਸ਼ਾਈਲਾਕ—ਰੱਬ ਦਾ ਵਾਸਤਾ ਜੇ ਹੁਣ ਤਾਂ ਮੈਨੂੰ ਏਥੋਂ ਜਾਨ ਦਿਓ। ਮੇਰਾ ਜੀ ਹੱਛਾ ਨਹੀਂ। ਇਹ ਕਾਗਤ ਮੈਨੂੰ ਭੇਜ ਦੇਣਾ ਮੈਂ ਸਹੀ ਪਾ ਦੇਵਾਂਗਾ॥

ਡਿਊਕ—ਹੱਛਾਤੂੰ ਜਾ ਪਰ ਇਹ ਕੰਮ ਕਰਦੇਵੀਂ॥

ਗ੍ਰੈਸਯੋਨੋਂ—ਈਸਾਈ ਮਤ ਵਿੱਚ ਆਉਣ ਲੱਗਿਆਂ ਤੇਰੇ ਦੋ ਧਰਮ ਦੇ ਪਿਓ ਹੋਣਗੇ। ਪਰ ਜੇ ਮੇਰਾ ਰਾਜ ਹੁੰਦਾ ਤਾਂ ਦੋਹਾਂ ਨਾਲ ਦਸ ਹੋਰ ਮਿਲਾਕੇ ਬਾਰ੍ਹਾਂ ਜਨਿਆਂ ਦੀ ਜੂਰੀ ਬਣਾਉਂਦਾ ਅਤੇ ਬਪਤਿਸਮਾਂਦੇ ਪਾਨੀ ਵਾਲੇ ਭਾਂਡੇ ਕੋਲੋਂ ਜਾਣ ਦੀ ਥਾਂ ਫਾਹੇ ਮਿਲ ਜਾਂਦੋਂ।

(ਸਾਈਲਾਕ ਨਿਕਲ ਜਾਂਦਾ ਹੈ)

ਡਿਊਕ—ਪੋਰਸ਼ੀਆ ਵਲ ਤੱਕਕੇ—ਮੈਨੂੰਭਰੋਸਾ ਹੈ ਕਿ ਆਪ ਮੇਰੇ ਘਰ ਚੱਲਕੇ ਰੁੱਖਾ ਮਿੱਸਾ ਭੋਜਨ ਪਾਉਗੇ॥

ਪੋਰਸ਼ੀਆ—ਮੈਂ ਅਧੀਨਗੀ ਨਾਲ ਪ੍ਰਾਥਨਾ ਕਰਦਾ ਹਾਂ ਕਿ ਆਪ ਮੈਨੂੰ ਪਰਸ਼ਾਦ ਵੱਲੋਂ ਖਿਮਾ ਕਰੋ ਗੇ ਕਿਉਂ ਜੋ ਮੈਂ ਅੱਜ ਰਾਤ ਹੀ ਪੈਡੂਆ ਨੂੰ ਚਲੇ ਜਾਣਾ ਹੈ, ਬੱਸ ਇਸ ਮੁਕੱਦਮੇ ਥੋਂ ਵੇਹਲਾ ਹੋਕੇ ਉੱਧਰ ਨੂੰ ਦੁਰ ਪਵਾਂਗਾ।

ਡਿਊਕ—ਆਪ ਨੂੰ ਵੇਹਲ ਨਾ ਹੋਣਦਾ ਮੈਨੂੰ ਬੜਾ ਅਰਮਾਨ ਹੈ, ਪਰ ਦੇਖੋ ਐਂਟੋਨੀਓ! ਇਸ ਮਾਯ