ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/303

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦੨)

ਗ੍ਰੈਸਯੋਨੋਂ—ਰੱਬ ਦੇ ਵਾਸਤੇ ਬੱਸ ਇਹਦੇ ਉੱਪਰ ਰੱਸੇ (ਫਾਹੇ ਦੇਣ ਨੂੰ) ਦੀ ਕਿਰਪਾ ਕਰੋ, ਇਹ ਦਯਾ ਬਹੁਤ ਹੋਵੇਗੀ॥

ਐਂਟੋਨੀਓ—ਸ੍ਰੀ ਮਾਨ ਡਿਊਕ ਜੀ ਮਹਾਰਾਜ ਅਤੇ ਅਦਾਲਤ ਵਿੱਚ ਬਿਰਾਜਮਾਨ ਸੱਜਨੋ, ਜੋ ਉਸਨੈ ਅੱਧੀ ਮਿਲਖ ਦੇਕੇ ਸਰਕਾਰ ਨੂੰ ਡੰਡ ਭਰਣਾ ਹੈ ਉਹ ਛੋਟ ਵਿੱਚ ਮੈਂ ਰਾਜੀ ਹਾਂ ਅਤੇ ਬਾਕੀ ਅੱਧੀ ਮੇਰੇ ਪਾਸ ਅਮਾਨਤ ਰੱਖੇ, ਮੈਂ ਉਸਦੇ ਮਰਣ ਪਿੱਛੋਂ ਉਸ ਪੁਰਖ ਨੂੰ ਦੇਆਂਗਾ, ਜਿਸ ਨਾਲ ਚਿਰ ਹੋਇਆ ਇਸਦੀ ਧੀ ਚਲੀ ਗਈ, ਇਸਤੇ ਛੁੱਟ ਦੋ ਸ਼ਰਤਾਂ ਹੋਰ ਬੀ ਹਨ। ਇੱਕ ਤਾਂ ਇਹ ਹੁਣੇ ਈਸਾਈ ਹੋ ਜਾਵੇ, ਦੂਆ ਇੱਥੇ ਕਚਹਿਰੀ ਵਿੱਚ ਦਾਨ ਪੱਤ੍ਰ ਲਿਖਾ ਦੇਵੇ ਕਿ ਜੋ ਮਿਲਖ ਮੈਂ ਛੱਡ ਮਰਾਂਗਾ ਓਹ ਮੇਰੇ ਧੀ ਜੁਆਈ ਦੀ ਹੋਵੇਗੀ॥

ਡਿਊਕ—ਇਹਨੂੰ ਇਹ ਸ਼ਰਤਾਂ ਜ਼ਰੂਰ ਮੰਨਣੀਆਂ ਪੈਣਗੀਆਂ, ਨਹੀਂ ਤਾਂ ਜੋ ਇਹਨੂੰ ਖਿਮਾ ਕੀਤੀ ਹੈ ਮੋੜੀ ਜਾਵੇਗੀ॥

ਪੋਰਸ਼ੀਆ—ਕਹੋ ਹੇ ਯਹੂਦੀ ਪਰਸਿੰਨ ਹੋ ਨਾ?

ਸਾਈਲਾਕ—ਹਾਂ ਪਰਸਿੰਨ ਹਾਂ॥

ਪੋਰਸ਼ੀਆ—ਮੁਨਸ਼ੀ! ਇਕ ਦਾਨ ਪੱਤ੍ਰ ਤਾਂ ਲਿਖੋ॥