ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/302

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦੧)

ਕੋਲ ਪੈਸੇ ਨ ਹੋਣਗੇ। ਚਲੋ ਕੁਝ ਵਿਸ੍ਵਾਸ ਨਹੀਂ ਸਰ- ਕਾਰੀ ਖਰਚ ਪਰ ਫਾਹੇ ਦਿੱਤਾ ਜਾਵੇਂਗਾ।

ਡਿਊਕ— ਤੈਨੂੰ ਇਹ ਦੱਸਣ ਲਈ ਕਿ ਸਾਡਾ ਈਸਾਈ ਲੋਕਾਂ ਦਾ ਦਿਲ ਤੇਰੇ ਕਠੋਰ ਦਿਲ ਦੇ ਸਾਮੂਨੇ ਕੇਹਾ ਨਰਮ ਹੈ ਤੇਰੇ ਬੇਨਤੀ ਕਰਣ ਤੋਂ ਪਹਿਲਾਂ ਹੀ ਤੈਨੂੰ ਖਿਮਾਂ ਕੀਤਾ ਜਾਂਦਾ ਹੈ, ਤੇਰੀ ਅੱਧੀ ਮਿਲਖ ਤਾਂ ਐਂਟੋਨੀਓ ਦੀ ਹੋ ਚੁੱਕੀ, ਬਾਕੀ ਅੱਧੀ ਜੋ ਸਰਕਾਰ ਦਾ ਹੱਕ ਹੈ ਉਹਦੀ ਥਾਂ ਕੁਝ ਜਰੀਮਾਨਾਂ ਕਰ ਦੇਵਾਂਗਾ ਜੋ ਤੂੰ ਅਧੀਨਗੀ ਫੜੇ ॥


ਸ਼ਾਈਲਾਕ—ਨਹੀਂ, ਨਹੀਂ, ਇਹ ਸਬ ਕੁਝ ਖੋਹ ਲੌ ਨਾਲੇ ਮੇਰੀ ਜਿੰਦ ਬੀ ਲੈ ਲਓ, ਖਿਮਾ ਬਿਲਕੁਲ ਨਾ ਕਰੋ । ਕਿਉਂ ਜੋ ਜਦ ਆਪ ਨੇ ਉਨ੍ਹਾਂ ਚੀਜ਼ਾਂ ਨੂੰ ਲੈ ਲਿਆ ਜੋ ਮੇਰੇ ਘਰ ਬਾਹਰ ਦਾ ਆਸਥਾ ਹਨ ਤਾਂ ਜਾਣੋ ਮੇਰਾ ਘਰ ਬਾਰ ਖੁੱਸਿਆ। ਜਦ ਤੁਸੀਂ ਮੇਰੇ ਜਿਊਣ ਦਾ ਆਧਾਰ ਹੀ ਨਾ ਰਹਿਣ ਦਿੱਤਾ ਤਾਂ ਜਾਣੋ ਮੇਰੀ ਜਿੰਦ ਕੱਢ ਲਈ॥

ਪੋਰਸ਼ੀਆ—ਐਂਟੋਨੀਓ ਤੁਸੀਂ ਹੁਣ ਇਸ ਪਰ ਕੀ ਯਾ ਕਰ ਸਕਦੇ ਹੋ?