ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/306

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦੫)

ਐਂਟੋਨੀਓ—ਇਸ ਛੁੱਟ ਸਾਰੀ ਉਮਰ ਅਸੀਂ ਤੁਹਾਡੇ ਦੇਣਦਾਰ ਰਹਾਂਗੇ ਅਤੇ ਕਿਸੇ ਵੇਲੇ ਜੋ ਟਹਿਲ ਸੇਵਾ ਸਾਥੋਂ ਤੁਹਾਡੀ ਹੋ ਸਕੇ ਉਸ ਵਿੱਚ ਦਰੇਗ ਨ ਕਰਾਂਗੇ॥

ਪੋਰਸ਼ੀਆ ਨੂੰ ਬਥੇਰਾ ਕਿਹਾ ਪਰ ਉਸ ਨੇ ਓਹ ਰੁਪਯਾ ਮੂਲੋਂ ਨਾ ਛੋਹਿਆ, ਪਰ ਜਦ ਬੈਸੈਨੀਓ ਨੇ ਹੱਠ ਕੀਤਾ ਤਾਂ ਬੋਲੀ, ਅੱਛਾ ਆਪ ਆਪਨੇ ਦਸਤਾਨੇ ਬਖਸ਼ੋ ਬੱਸ ਇਹ ਨਿਸ਼ਾਨੀ ਤੁਹਾਡੀ ਬਹੁਤ ਹੈ । ਜਾਂ ਬੈਸੈ ਓ ਨੇ ਦਸਤਾਨੇ ਲਾਹੇ ਤਾਂ ਪੋਰਸ਼ੀਆ ਨੇ ਉਹਦੀ ਅੰਗੁਲੀ ਵਿੱਚ ਉਹ ਆਪਣੀ ਛਾਪ ਵੇਖ ਕੇ ਕਿਹਾ, ਇਹ ਮੈਂ ਆਪ ਦੀ ਨਿਸ਼ਾਨੀ ਮੁੰਦਰੀ ਬੀ ਲੈ ਸੱਕਦਾ ਹਾਂ ?

ਹੁਣ ਤਾਂ ਬੈਸੈਨੀਓ ਦੀ ਖਾਨਿਓਂ ਗਈ,ਓਹ ਸੋਚਾਂ ਵਿੱਚ ਪੈ ਗਿਆ ਕਿਉਂ ਜੋ ਵਕੀਲ ਸਾਹਿਬ ਇਕ ਅਜੇਹੀ ਸ਼ੈ ਮੰਗ ਬੈਠੇ ਸਨ ਜੋ ਕਿਸੇ ਤਰ੍ਹਾਂ ਬੀ ਓਹ ਦੇਣਾਂ ਨਾ ਚਾਹੁੰਦਾ ਸਾ, ਸੋ ਓਹ ਬੜੀ ਅਧੀਨਗੀ ਨਾਲ ਬੋਲਿਆ॥

ਬੈਸੈਨੀਓ—ਮੈਨੂੰ ਬੜਾ ਸ਼ੱਕ ਹੈ ਕਿ ਮੈਂ ਇਹ ਛਾਪ ਆਪਦੀ ਭੇਟਾ ਨਹੀਂ ਕਰ ਸਕਦਾ ਕਿਉਂ ਜੋ ਇਹ ਮੇਰੀ ਪਿਆਰੀ ਇਸਤ੍ਰੀ ਨੇ ਪ੍ਰੇਮ ਦੀ ਨਿਸ਼ਾਨੀ ਦਿੱਤੀ ਹੈ ਅਤੇ