ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/307

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦੬)

ਮੈਂ ਬੀ ਸੌਂਹ ਖਾ ਚੁੱਕਾ ਹਾਂ ਕਿ ਇਸਨੂੰ ਆਪਣੇ ਪ੍ਰਾਣਾਂ ਥੋਂ ਵੱਧ ਪ੍ਯਾਰਾ ਸਮਝਾਂਗਾ, ਹਾਂ ਜੇਕਰ ਕਹੋ ਤਾਂ ਵੈਨਿਸ ਵਿੱਚ ਜਿੰਨੀ ਵੱਡ ਮੁੱਲੀ ਮੁੰਦਰੀ ਮਿਲ ਸੱਕੇ ਉਹ ਆਪ ਦੀ ਭੇਟ ਕਰ ਸੱਕਦਾ ਹਾਂ। ਇਹ ਕੰਮ ਇਸ਼ਤਿਹਾਰ ਦੇਣ ਨਾਲ ਬੜੀ ਸੌਖੀ ਤਰ੍ਹਾਂ ਹੋ ਸਕਦਾ ਹੈ । ਪੋਰਸ਼ੀਆ ਨੈ ਇਹ ਸੁਣਕੇ ਝੂਠੀ ਮੂਠੀ ਮੂੰਹ ਵੱਟ ਲਿਆ, ਜਿੱਕਰ ਕੋਈ ਗੁੱਸੇ ਹੋ ਜਾਂਦਾ ਹੈ ਅਤੇ ਇਹ ਕਹਿਕੇ ਅਦਾਲਤ ਵਿੱਚੋਂ ਟੁਰ ਪਈ॥

ਪੋਰਸ਼ੀਆ—ਅੱਜ ਤੁਸਾਂ ਮੈਨੂੰ ਦੱਸ ਦਿੱਤਾ ਹੈ ਕਿ ਫ਼ਕੀਰਾਂ ਨੂੰ ਐਉਂ ਸੁੱਕਾ ਜਵਾਬ ਦਈਦਾ ਹੈ।

ਐਂਟੋਨੀਓ—ਬੈਸੈਨੀਓ ! ਪਿਆਰੇ ਯਾਰ ! ਇਹ ਛਾਪ ਇਹਦੀ ਭੇਟਾ ਕਰ ਦਿਓ, ਮੇਰੇ ਪਿਆਰ ਦੀ ਖਾਤਰ ਅਤੇ ਮੇਰੀ ਜਾਨ ਬਚਾਉਣ ਵਿੱਚ ਜੋ ਉਸ ਨੇ ਸਾਡੀ ਸਹਾਯਤਾ ਕੀਤੀ ਹੈ ਉਸ ਨੂੰ ਵਿਚਾਰ ਕੇ ਆਪਣੀ ਇਸਤ੍ਰੀ ਦੇ ਗੁੱਸੇ ਦਾ ਖਿਆਲ ਨਾ ਕਰੇ। ਬੈਸੈ ਨੀਓ ਬੀ ਅਪਣੇ ਆਪਨੂੰ ਕਿਰਤਘਨ ਸਮਝਕੇ ਸ਼ਰਮਿੰਦਾ ਹੋਯਾ ਤੇ ਗ੍ਰੈਸਯੈਨੋ ਨੂੰ ਛਾਪ ਦੇਕੇ ਦੁਝਾਇਆ ਕਿ ਉਸ ਬਾਂਕੇ ਵਕੀਲ ਦੇ ਹਵਾਲੇ ਕਰਦੇਵੇ। ਜਿਸ ਵੇਲੇ ਸਨੋ ਨੈ ਆਪਣੇ ਸ਼ਾਮੀ ਦੀ ਛਾਪ ਦੇ ਦਿੱਤੀ ਤਾਂ ਨੈਰਿਸਾ ਨੇ ਬੀ