ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/308

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦੭)

ਜੋ ਉਸ ਵੇਲੇ ਵਕੀਲ ਸਾਹਿਬ ਦਾ ਮੁਨਸ਼ੀ ਬਣੀ ਹੋਈ ਸੀ ਨੋ ਕੋਲੋਂ ਓਹ ਛਾਪ ਮੰਗੀ ਜੋ ਉਸਨੇ ਵਿਆਹ ਵੇਲੇ ਉਸਨੂੰ ਦਿੱਤੀ ਸੀ। ਗ੍ਰੈਸਯੋਨੋ ਭਲਾ ਆਪਣੇ ਸਾਈਂ ਕੋਲੋਂ ਕਿਸੇ ਗੱਲ ਵਿੱਚ ਘੱਟ ਸਾ, ਉਹਨੈ, ਉੱਸੇ ਵੇਲੇ ਛਾਪ ਲਾਹ ਦਿੱਤੀ।

ਇਹ ਦੋਵੇਂ ਇਸਤ੍ਰੀਆਂ ਇਸ ਉਸਤਾਦੀ ਨਾਲ ਮੁੰਦਰੀਆਂ ਲੈਕੇ ਬਹੁਤ ਪ੍ਰਸਿੰਨ ਹੋਈਆਂ ਅਤੇ ਜਦ ਉਨ੍ਹਾਂ ਨੂੰ ਇਸ ਗੱਲ ਦਾ ਖਿਆਲ ਆਉਂਦਾ, ਕਿ ਘਰ ਪੁਜਦੇ ਸਬ ਆਪਣੇ ਔਂਦਾਂ ਨੂੰ ਇਹ ਕਹਿਕੇ ਖਿਝਾਵਾਂਗੀਆਂ ਕਿ ਤੁਸਾਂ ਸਾਡੀਆਂ ਛਾਪਾਂ ਜ਼ਰੂਰ ਕਿਸੇ ਨ ਕਿਸੇ ਸੁੰਦਰ ਨਾਰੀ ਨੂੰ ਦਿੱਤੀਆਂ ਹਨ, ਤਾਂ ਹੱਸ ਹੱਸ ਕੇ ਉਨ੍ਹਾਂ ਦੇ ਢਿੱਡੀਂ ਪੀੜਾਂ ਪੈਂਦੀਆਂ ਸਨ। ਜਦ ਪੋਰਸ਼ੀਆ ਮੁੜ ਆਪਣੇ ਘਰ ਆਈ ਤਾਂ ਉਹਦਾ ਹ੍ਰਿਦਯ ਉਸ ਸੱਚੇ ਆਨੰਦ ਨਾਲ ਮਗਨ ਸਾ ਜੋ ਬਾਹਲਾ ਭਲੇ ਲੋਕਾਂ ਨੂੰ ਕੋਈ ਪਰਉਪਕਾਰ ਕਰਨ ਮਗਰੋਂ ਹੁੰਦਾ ਹੈ। ਹਰ ਵਸਤ ਜੋ ਅੱਖਾਂ ਦੇ ਸਾਮਨੇ ਆਉਂਦੀ ਹੈ ਉਸਦੇ ਅੰਤਰਾਤਮਾ ਨੂੰ ਆਨੰਦਮਈ ਭਾਸਦੀ ਹੈ ' ਚੇ ਮਾਂ ਦੀ ਸ਼ੋਭਾ ਅਜਿਹੀ ਉਸਨੇ ਪਹਿਲੇ ਕਦੇ ਨਾ ਦੇਖੀ ਸੀ, ਅਤੇ ਜਿਸ ਵੇਲੇ ਚੰਦ੍ਰਮਾਂ ਦੀ ਮਨੋਹਰੀ ਮੂਰਤ ਹੌਲੇ ਹੌਲੇ ਬੱਦਲਾਂ ਦੀਆਂ ਚੌਂਦਰਾਂ ਵਿੱਚ ਛੁਪ ਗਈ