ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/309

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦੮)

ਤਾਂ ਉਸਨੂੰ ਦੂਰੋਂ ਆਪਨੇ ਘਰ ਵਿੱਚ ਬਲਦੀ ਅੱਗ ਦਾ ਚਾਨਣਾਂ ਦਿੱਸਿਆ ਉਸਨੂੰ ਵੇਖ ਉਸਦਾ ਯ ਕੋਮਲ ਖਿੜ ਗਿਆ ਅਤੇ ਨੈਰਿਸਾ ਵੱਲ ਮੁੜਕੇ ਉਹਨੂੰ ਕਹਿਣ ਲੱਗੀ।

ਪੋਰਸ਼ੀਆ—ਵੇਖ ਓਹ ਚਾਨਣ ਸਾਡੇ ਚੁਬਾਰੇ ਵਿੱਚੋਂ ਆਉਂਦਾ ਹੈ,ਉਸ ਨਿੱਕੇ ਜਿਹੇ ਦੀਵੇ ਦੀ ਲੋ ਕਿੰਨੀ ਦੂਰ ਹੈ। ਇੱਸੇ ਤਰ੍ਹਾਂ ਮੋਹ ਨਾਲ ਅੰਨ੍ਹੇ ਹੋਏ ਦੇ ਸੰਸਾਰ ਵਿਚ ਸ਼ੁਭ ਕੰਮ ਚਮਕਦਾਹੈ ਕਿ ਜਿਸਦੇ ਤੇਜ ਨੂੰ ਸੰਸਾਰੀ ਲੋਕ ਝੱਲ ਨਹੀਂ ਸੱਕਦੇ। ਅਤੇ ਵਾਜੇ ਦੀਆਂ ਮਿੱਠੀਆਂ ਸੁਰਾਂ,ਜੋ ਜੋਰ ਦੀ ਵਾਓਂ ਦੇ ਝੋਲਿਆਂ ਨਾਲ ਇੱਧਰ ਉੱਧਰ ਪਈਆਂ ਆਉਂਦੀਆਂ ਹਨ, ਉਨ੍ਹਾਂ ਦਾ ਜੋ ਰਸ ਇਸ ਵੇਲੇ ਆਉਂਦਾ ਹੈ ਦਿਨ ਵੇਲੇ ਕਦੇ ਆ ਹੀ ਨਹੀਂ ਸਕਦਾ॥

ਪੋਰਸ਼ੀਆ ਅਤੇ ਨੈਰਿਸਾ ਨੈ ਘਰ ਪਹੁੰਚਦੇ ਸਾਰ ਆਪਣੇ ਰੋਜ਼ ਦੇ ਕਪੜੇ ਪਾ ਲਏ ਅਤੇ ਬੜੀ ਚਾਹ ਨਾਲ ਆਪਣੇ ਖੌਦਾਂ ਨੂੰ ਉਡੀਕਣ ਲੱਗੀਆਂ। ਉਹ ਬੀ ਥੋੜਾ ਚਿਰ ਪਿੱਛੋਂ ਹੀ ਐਂਟੋਨੀਓ ਸਮੇਤ ਆ ਪੁੱਜੇ। ਬੈਸੈਨੀਓ ਨੇ ਆਪਣੇ ਮਿੱਤ੍ਰ ਐਂਟੋਨੀਓ ਦੀ ਮੁਲਾਕਾਤ ਪੋਰਸ਼ੀਆ ਨਾਲ ਕਰਾਈ ਅਜੇ ਪਰਾਹੁਣਿਆਂ ਦਾ ਆਦਰ ਭਾਉ ਅਤੇ ਆਪੋ ਵਿੱਚੀਂ ਇੱਕ ਦੂਜੇ ਦਾ ਧੰਨਵਾਦ ਬੀ ਚੰਗੀ ਤਰ੍ਹਾਂ